ਫਲ ਦੇ ਸੇਵਨ ਕਰਨ ਦਾ ਸਹੀ ਸਮਾਂ ਹੁੰਦਾ ਹੈ, ਜਿਸ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਨ।



ਬਹੁਤ ਸਾਰੇ ਲੋਕ ਹਨ ਜੋ ਖਾਣੇ ਤੋਂ ਬਾਅਦ ਫਲ ਖਾਣਾ ਪਸੰਦ ਕਰਦੇ ਹਨ, ਤਾਂ ਆਓ ਜਾਣਦੇ ਹਾਂ ਫਲ ਖਾਣ ਦੇ ਸਹੀ ਸਮੇਂ ਬਾਰੇ।

ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਫਲ ਖਾਂਦੇ ਹੋ ਤਾਂ ਇਸ ਆਦਤ ਨੂੰ ਛੱਡ ਦੇਣਾ ਬਿਹਤਰ ਹੋਵੇਗਾ ਕਿਉਂਕਿ ਇਹ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।

ਮਾਹਿਰ ਨੇ ਦੱਸਿਆ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਫਲ ਖਾਣ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ।

ਆਯੁਰਵੇਦ ਦੇ ਅਨੁਸਾਰ ਭੋਜਨ ਤੋਂ ਤੁਰੰਤ ਬਾਅਦ ਫਲ ਖਾਣਾ ਠੀਕ ਨਹੀਂ ਹੈ ਕਿਉਂਕਿ ਇਹ ਤੁਹਾਡੀ ਪਾਚਨ ਕਿਰਿਆ ਨੂੰ ਵਿਗਾੜਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪਕਾਏ ਹੋਏ ਭੋਜਨ ਅਤੇ ਫਲਾਂ ਦਾ ਪਾਚਨ ਵੱਖ-ਵੱਖ ਢੰਗ ਨਾਲ ਹੁੰਦਾ ਹੈ।

ਫਲ ਜਲਦੀ ਪਚ ਜਾਂਦੇ ਹਨ, ਜਦਕਿ ਪਕਾਏ ਹੋਏ ਭੋਜਨ 'ਚ ਜ਼ਿਆਦਾ ਸਮਾਂ ਲੱਗਦਾ ਹੈ।

ਫਲ ਜਲਦੀ ਪਚ ਜਾਂਦੇ ਹਨ, ਜਦਕਿ ਪਕਾਏ ਹੋਏ ਭੋਜਨ 'ਚ ਜ਼ਿਆਦਾ ਸਮਾਂ ਲੱਗਦਾ ਹੈ।

ਦੂਜੇ ਪਾਸੇ ਜਦੋਂ ਤੁਸੀਂ ਦੋਵਾਂ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਫਲ ਪੇਟ ਵਿੱਚ ਫਰਮੈਂਟੇਸ਼ਨ ਪੈਦਾ ਕਰ ਸਕਦੇ ਹਨ ਤੇ ਗੈਸ, ਫੁੱਲਣ ਤੇ ਐਸਿਡਿਟੀ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ।

ਸਿਰਫ ਇਹ ਹੀ ਨਹੀਂ ਇਹ ਪਾਚਨ ਕਿਰਿਆ (ਅਗਨੀ) ਨੂੰ ਕਮਜ਼ੋਰ ਕਰ ਸਕਦਾ ਹੈ, ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦਾ ਹੈ ਅਤੇ ਜ਼ਹਿਰੀਲੇ ਪਦਾਰਥ (ਅਮਾ) ਪੈਦਾ ਕਰ ਸਕਦਾ ਹੈ।

ਸਿਹਤ ਮਾਹਿਰ ਦੱਸਦੇ ਹਨ ਫਲ ਸਵੇਰੇ ਖਾਲੀ ਪੇਟ ਜਾਂ ਸਨੈਕ ਸਮੇਂ ਖਾਧੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਖਾਣਾ ਖਾਣ ਤੋਂ 30-60 ਮਿੰਟ ਪਹਿਲਾਂ ਜਾਂ ਖਾਣਾ ਖਾਣ ਤੋਂ 2-3 ਘੰਟੇ ਬਾਅਦ ਫਲ ਖਾਣਾ ਸਭ ਤੋਂ ਵਧੀਆ ਹੈ