ਅੱਜਕੱਲ੍ਹ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ, ਜਿਸ ਵਿੱਚੋਂ ਇੱਕ ਸਾਹ ਚੜ੍ਹਣ ਦੀ ਸਮੱਸਿਆ ਹੈ, ਜਿਸ ਨੂੰ ਹਾਈਪਰ ਵੈਂਟੀਲੇਸ਼ਨ ਵੀ ਕਿਹਾ ਜਾਂਦਾ ਹੈ।



ਇਹ ਹਾਰਟ, ਫੇਫੜੇ ਜਾਂ ਸਾਹ ਦੀ ਨਲੀ ਦੀ ਸਮੱਸਿਆ ਕਾਰਨ ਹੋ ਸਕਦੀ ਹੈ। ਇਸ ਦੌਰਾਨ ਕਮਜ਼ੋਰੀ, ਚੱਕਰ ਆਉਣਾ ਅਤੇ ਬੇਹੋਸ਼ੀ ਵੀ ਹੋ ਸਕਦੀ ਹੈ।

ਇਹ ਫੇਫੜਿਆਂ ਦੀ ਬਿਮਾਰੀ ਹੈ, ਜਿਸ 'ਚ ਬ੍ਰੋਂਕਾਈਟਿਸ ਵਿੱਚ ਸਾਹ ਦੀ ਨਲੀ ਸੋਜ ਜਾਂਦੀ ਹੈ ਅਤੇ ਐਮਫੀਸੀਮਾ ਵਿੱਚ ਫੇਫੜਿਆਂ ਦੀਆਂ ਛੋਟੀ ਹਵਾ ਵਾਲੀਆਂ ਥੈਲੀਆਂ ਖਰਾਬ ਹੋ ਜਾਂਦੀਆਂ ਹਨ, ਜਿਸ ਨਾਲ ਸਾਹ ਚੜ੍ਹਣ ਦੀ ਸਮੱਸਿਆ ਹੁੰਦੀ ਹੈ।

ਸਰੀਰ 'ਚ ਪਾਣੀ ਦੀ ਘਾਟ ਹੋਣ 'ਤੇ ਕੋਸ਼ਿਕਾਵਾਂ ਨੂੰ ਊਰਜਾ ਨਹੀਂ ਮਿਲਦੀ, ਜਿਸ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਹੋ ਜਾਂਦੀ ਹੈ। ਇਸ ਨਾਲ ਸਾਡੇ ਸਾਹ ਤੇਜ਼ ਹੋ ਜਾਂਦੇ ਹਨ ਅਤੇ ਥੋੜ੍ਹੇ ਕੰਮ 'ਤੇ ਵੀ ਸਾਹ ਚੜ੍ਹਨ ਲੱਗਦਾ ਹੈ।

ਜਦੋਂ ਸਰੀਰ 'ਚ ਖੂਨ ਗੁੜ੍ਹਾ ਹੋ ਜਾਂਦਾ ਹੈ ਤਾਂ ਫੇਫੜਿਆਂ ਤੱਕ ਖੂਨ ਪਹੁੰਚਣ ਵਿੱਚ ਰੁਕਾਵਟ ਆਉਂਦੀ ਹੈ। ਇਸ ਕਾਰਨ ਛਾਤੀ ਦਰਦ, ਦਿਲ ਦੀ ਤੇਜ਼ ਧੜਕਣ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋ ਜਾਂਦੀ ਹੈ।



ਜੇ ਤੁਸੀਂ ਥੋੜ੍ਹੇ ਕੰਮ 'ਤੇ ਵੀ ਸਾਹ ਚੜ੍ਹਨ ਮਹਿਸੂਸ ਕਰਦੇ ਹੋ, ਤਾਂ ਇਹ ਅਸਥਮਾ ਹੋ ਸਕਦਾ ਹੈ।

ਇਸ ਬਿਮਾਰੀ ਵਿੱਚ ਸਾਹ ਦੀ ਨਲੀ ਵਿੱਚ ਸੋਜ ਹੋ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।

ਸ਼ੂਗਰ ਇੱਕ ਗੰਭੀਰ ਬਿਮਾਰੀ ਹੈ, ਜਿਸ 'ਚ ਸਰੀਰ ਵਿੱਚ ਇਨਸੁਲਿਨ ਨਹੀਂ ਬਣਦਾ। ਇਸ ਨਾਲ ਕੈਂਟੋਸ ਐਸਿਡ ਬਣਦਾ ਹੈ, ਜਿਸ ਕਾਰਨ ਸਾਹ ਚੜ੍ਹਣ ਦੀ ਸਮੱਸਿਆ ਹੋ ਜਾਂਦੀ ਹੈ।

ਫੇਫੜਿਆਂ 'ਚ ਇੰਫੈਕਸ਼ਨ ਹੋਣ ਕਾਰਨ ਵੀ ਸਾਹ ਚੜ੍ਹ ਸਕਦਾ ਹੈ। ਇਸ ਸਮੇਂ ਗਲੇ ਅਤੇ ਫੇਫੜਿਆਂ ਵਿਚ ਜਲਨ, ਅੱਖਾਂ 'ਚੋਂ ਪਾਣੀ ਆਉਣਾ, ਚੱਕਰ ਆਉਣਾ, ਬੇਹੋਸ਼ੀ, ਸਾਹ ਲੈਂਦੇ ਸਮੇਂ ਆਵਾਜ਼ ਆਉਣਾ, ਦਿਲ ਦੀ ਤੇਜ਼ ਧੜਕਣ ਅਤੇ ਸਰੀਰ ਦੇ ਤਾਪਮਾਨ ਵਿਚ ਬਦਲਾਅ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।

ਅਜਿਹੀਆਂ ਸਮੱਸਿਆਵਾਂ ਵਿੱਚ ਡਾਕਟਰ ਦੀ ਸਲਾਹ ਜ਼ਰੂਰ ਲਵੋ।

ਅਜਿਹੀਆਂ ਸਮੱਸਿਆਵਾਂ ਵਿੱਚ ਡਾਕਟਰ ਦੀ ਸਲਾਹ ਜ਼ਰੂਰ ਲਵੋ।