ਲਿਵਰ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ ਜੋ ਪਚਾਉਣ ਅਤੇ ਡੀਟੌਕਸੀਫਿਕੇਸ਼ਨ ਵਰਗੇ ਕੰਮ ਕਰਦਾ ਹੈ।

ਪਰ ਅੱਜਕੱਲ੍ਹ ਗਲਤ ਖੁਰਾਕ ਅਤੇ ਤਬਦੀਲ ਲਾਈਫਸਟਾਈਲ ਕਾਰਨ ਫੈਟੀ ਲਿਵਰ ਬਿਮਾਰੀ ਵੱਧ ਰਹੀ ਹੈ।

ਡਾਕਟਰਾਂ ਦੇ ਮੁਤਾਬਕ, ਇਸ ਬਿਮਾਰੀ ਦਾ ਪਹਿਲਾ ਅਕਸਰ ਅਣਡਿੱਠਾ ਨਿਸ਼ਾਨ ਪੈਰਾਂ 'ਚ ਸੋਜ ,ਪੇਡਲ ਐਡਿਮਾ ਹੈ।

ਜਦੋਂ ਲਿਵਰ 'ਚ ਚਰਬੀ ਵੱਧ ਜਾਂਦੀ ਹੈ, ਤਾਂ ਲਿਵਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਇਸ ਨਾਲ ਸਰੀਰ 'ਚ ਤਰਲ ਇਕੱਠਾ ਹੋ ਜਾਂਦਾ ਹੈ, ਖ਼ਾਸ ਕਰਕੇ ਪੈਰਾਂ ਅਤੇ ਗਿੱਟਿਆਂ 'ਚ।

ਇਸ ਕਾਰਨ ਪੈਰਾਂ 'ਚ ਸੋਜ ਆਉਂਦੀ ਹੈ, ਜੋ ਲਿਵਰ ਦੀ ਸਮੱਸਿਆ ਦਾ ਪਹਿਲਾ ਸੰਕੇਤ ਹੋ ਸਕਦੀ ਹੈ।

Published by: ABP Sanjha

ਫੈਟੀ ਲਿਵਰ ਕੀ ਹੈ?- ਮੈਡੀਕਲ ਭਾਸ਼ਾ ਵਿੱਚ ਇਸਨੂੰ Hepatic Steatosis ਕਿਹਾ ਜਾਂਦਾ ਹੈ। ਲਿਵਰ ਵਿੱਚ ਥੋੜ੍ਹੀ ਚਰਬੀ ਹੋਣਾ ਆਮ ਗੱਲ ਹੈ, ਪਰ ਜਦੋਂ ਇਹ ਵੱਧ ਜਾਂਦੀ ਹੈ ਤਾਂ ਲਿਵਰ ਦਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ।

ਮੁੱਖ ਕਾਰਨ: ਮੋਟਾਪਾ, ਡਾਇਬਟੀਜ਼ (ਸ਼ੂਗਰ), ਗਲਤ ਖੁਰਾਕ, ਵੱਧ ਤੇਲ ਅਤੇ ਘਿਓ ਦਾ ਸੇਵਨ, ਕਸਰਤ ਦੀ ਘਾਟ, ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਲਿਵਰ ਸਰੋਸਿਸ ਜਾਂ ਲਿਵਰ ਕੈਂਸਰ ਤੱਕ ਪਹੁੰਚ ਸਕਦਾ ਹੈ।

ਪੈਰਾਂ ਜਾਂ ਗਿੱਟਿਆਂ 'ਤੇ ਕੁਝ ਸਕਿੰਟ ਦਬਾਅ ਪਾਓ। ਜੇ ਦਬਾਅ ਹਟਾਉਣ ਤੋਂ ਬਾਅਦ ਥਾਂ 'ਚ ਗੱਡਾ ਰਹਿ ਜਾਂਦਾ ਹੈ, ਤਾਂ ਇਹ Pitting Edema ਹੈ। ਇਹ ਫੈਟੀ ਲਿਵਰ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ।

ਮਾਹਿਰਾਂ ਮੁਤਾਬਕ, ਬਿਮਾਰੀ ਨੂੰ ਸ਼ੁਰੂ ਵਿੱਚ ਪਛਾਣ ਕੇ ਲਿਵਰ ਬਚਾਇਆ ਜਾ ਸਕਦਾ ਹੈ।

ਖੁਰਾਕ ਸੁਧਾਰੋ, ਕਸਰਤ ਕਰੋ, ਭਾਰ ਕੰਟਰੋਲ ਰੱਖੋ ਅਤੇ ਸ਼ਰਾਬ ਤੇ ਜੰਕ ਫੂਡ ਤੋਂ ਦੂਰ ਰਹੋ। ਪੈਰਾਂ ਦੀ ਸੋਜ ਨੂੰ ਕਦੇ ਵੀ ਹਲਕਾ ਨਾ ਲਵੋ, ਇਹ ਲਿਵਰ ਦੀ ਸਮੱਸਿਆ ਦਾ ਪਹਿਲਾ ਸੰਕੇਤ ਹੋ ਸਕਦੀ ਹੈ।