AAP ਨੇ ਪੰਜਾਬ ਰਾਜ ਸਭਾ ਉਪਚੋਣ ਲਈ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਇਹ ਉਪਚੋਣ 24 ਅਕਤੂਬਰ ਨੂੰ ਹੋਣ ਵਾਲੀ ਹੈ। ਪਾਰਟੀ ਦਾ ਇਹ ਕਦਮ ਸਿਆਸੀ ਪੱਖੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਰਾਹੀਂ ਰਾਜ ’ਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਜਿੰਦਰ ਗੁਪਤਾ ਹੁਣ ਤੱਕ ਰਾਜ ਸਰਕਾਰ ਵਿੱਚ ਵਾਈਸ ਚੇਅਰਮੈਨ, ਪੰਜਾਬ ਇਕਨਾਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਵਜੋਂ ਕੰਮ ਕਰ ਰਹੇ ਸਨ।

ਰਾਜ ਸਭਾ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਗੁਪਤਾ ਟ੍ਰਾਇਡੈਂਟ ਕੰਪਨੀ ਦੇ ਸੰਸਥਾਪਕ ਅਤੇ CEO ਵੀ ਹਨ ਅਤੇ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸੰਜੀਵ ਅਰੋੜਾ ਦੀ ਥਾਂ ਸੰਭਾਲੀ ਸੀ।

ਗੁਪਤਾ ਨੇ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਪ੍ਰਧਾਨ ਅਤੇ ਕਾਲੀ ਮਾਤਾ ਮੰਦਰ ਪਟਿਆਲਾ ਦੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਆਮ ਆਦਮੀ ਪਾਰਟੀ (AAP) ਸਰਕਾਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਹੈ।

AAP ਦੇ ਸੂਤਰਾਂ ਅਨੁਸਾਰ ਰਜਿੰਦਰ ਗੁਪਤਾ ਇਕ ਮਾਣਯੋਗ ਪੰਜਾਬੀ ਉਦਯੋਗਪਤੀ ਅਤੇ ਹਾਰਵਰਡ ਦੇ ਸਾਬਕਾ ਵਿਦਿਆਰਥੀ ਹਨ।

ਉਨ੍ਹਾਂ ਨੇ ਟ੍ਰਾਇਡੈਂਟ ਗਰੁੱਪ ਰਾਹੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਲੱਖਾਂ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।