ਸੌਂਫ ਪੀਣ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਪਾਚਣ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ ਅਤੇ ਰਾਤ ਨੂੰ ਚੰਗੀ ਨੀਂਦ ਲਿਆਉਂਦੀ ਹੈ।

ਖਾਸ ਕਰਕੇ ਸੌਣ ਤੋਂ ਪਹਿਲਾਂ ਸੌਂਫ ਦਾ ਪਾਣੀ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ।

ਸੌਂਫ ਦੇ ਬੀਜ ਪੇਟ ਦੇ ਪਾਚਣ ਪ੍ਰਣਾਲੀ ਨੂੰ ਬਿਹਤਰ ਬਣਾਉਂਦੇ ਹਨ। ਇਹ ਪੇਟ ਵਿੱਚ ਪਾਚਕ ਰਸ ਅਤੇ ਐਂਜ਼ਾਈਮ ਬਣਾਉਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਗੈਸ, ਐਸੀਡਿਟੀ ਅਤੇ ਪੇਟ ਫੁੱਲਣ ਤੋਂ ਰਾਹਤ ਮਿਲਦੀ ਹੈ।

ਸੌਂਫ ਦੇ ਬੀਜਾਂ ਵਿੱਚ ਮੌਜੂਦ ਫਾਈਬਰ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਤੋਂ ਵੱਧ ਪਾਣੀ ਅਤੇ ਜ਼ਹਿਰਲੇ ਤੱਤ ਬਾਹਰ ਕੱਢਦਾ ਹੈ।

ਨਿਯਮਿਤ ਤੌਰ 'ਤੇ ਸੌਂਫ ਦਾ ਪਾਣੀ ਪੀਣ ਨਾਲ ਸਰੀਰ ਕੁਦਰਤੀ ਤਰੀਕੇ ਨਾਲ ਡੀਟਾਕਸੀਫਾਈ ਹੁੰਦਾ ਹੈ ਅਤੇ ਸਾਫ਼ ਰਹਿੰਦਾ ਹੈ।

ਸੌਂਫ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਚਮੜੀ ਨੂੰ ਚਮਕਦਾਰ ਤੇ ਸਿਹਤਮੰਦ ਬਣਾਉਂਦੇ ਹਨ। ਇਸ ਨਾਲ ਦਾਗ-ਧੱਬੇ ਘਟਦੇ ਹਨ।

ਇਕ ਗਲਾਸ ਪਾਣੀ ਵਿੱਚ ਇਕ ਚਮਚ ਸੌਂਫ ਦਾ ਪਾਊਡਰ, ਅੱਧਾ ਚਮਚ ਨਿੰਬੂ ਰਸ, ਅੱਧਾ ਚਮਚ ਸ਼ਹਿਦ, ਅੱਧਾ ਚਮਚ ਕਾਲੀ ਮਿਰਚ ਪਾਊਡਰ ਅਤੇ ਇੱਕ ਚੁਟਕੀ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ।

ਫਿਰ ਇਸ ਵਿੱਚ ਕੁਝ ਬਰਫ ਦੇ ਟੁਕੜੇ ਅਤੇ ਪੁਦੀਨੇ ਦੇ ਪੱਤੇ ਪਾ ਕੇ ਮਿਕਸ ਕਰੋ। ਤੁਹਾਡਾ ਸੌਂਫ ਦਾ ਪਾਣੀ ਤਿਆਰ ਹੈ।

ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।