ਸਹੀ ਮਾਤਰਾ ਦੇ ਵਿੱਚ ਪਾਣੀ ਨਾ ਪੀਣ ਕਾਰਨ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।

ਇਸ ਸਥਿਤੀ ’ਚ ਤੁਸੀਂ ਥੱਕੇ ਹੋਏ, ਕਮਜ਼ੋਰ ਅਤੇ ਘਬਰਾਹਟ ਮਹਿਸੂਸ ਕਰ ਸਕਦੇ ਹੋ। ਜਦੋਂ ਕਿ, ਕੁਝ ਲੋਕਾਂ ਨੂੰ ਡੀਹਾਈਡਰੇਸ਼ਨ ਕਾਰਨ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ।



ਸਾਡੇ ਸਰੀਰ ਦਾ ਲਗਭਗ 60% ਹਿੱਸਾ ਪਾਣੀ ਨਾਲ ਬਣਿਆ ਹੈ। ਪਾਣੀ ਸਰੀਰ ਦੇ ਕਈ ਮਹੱਤਵਪੂਰਨ ਕਾਰਜਾਂ ਨੂੰ ਚਲਾਉਂਦਾ ਹੈ, ਜਿਵੇਂ ਕਿ ਭੋਜਨ ਨੂੰ ਪਚਾਉਣਾ, ਪੌਸ਼ਟਿਕ ਤੱਤਾਂ ਨੂੰ ਸੋਖਣਾ ਅਤੇ ਸਰੀਰ ’ਚੋਂ ਰਹਿੰਦ-ਖੂੰਹਦ ਨੂੰ ਬਾਹਰ ਕੱਢਣਾ।

ਜਦੋਂ ਸਰੀਰ ’ਚ ਪਾਣੀ ਦੀ ਕਮੀ ਹੁੰਦੀ ਹੈ, ਤਾਂ ਅੰਤੜੀਆਂ ’ਚ ਮਲ ਬਣਨ ਅਤੇ ਇਸਨੂੰ ਸਰੀਰ ਤੋਂ ਕੱਢਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ।

ਜਦੋਂ ਸਰੀਰ ’ਚ ਲੋੜੀਂਦਾ ਪਾਣੀ ਨਹੀਂ ਹੁੰਦਾ, ਤਾਂ ਅੰਤੜੀਆਂ ਮਲ ’ਚੋਂ ਪਾਣੀ ਸੋਖਣਾ ਸ਼ੁਰੂ ਕਰ ਦਿੰਦੀਆਂ ਹਨ। ਇਹ ਪ੍ਰਕਿਰਿਆ ‘ਮਲ’ ਨੂੰ ਸਖ਼ਤ ਅਤੇ ਸੁੱਕਾ ਬਣਾ ਦਿੰਦੀ ਹੈ।

ਸੁੱਕਾ ਅਤੇ ਸਖ਼ਤ ਮਲ ਆਸਾਨੀ ਨਾਲ ਨਹੀਂ ਨਿਕਲਦਾ, ਜਿਸ ਕਾਰਨ ਕਬਜ਼ ਦੀ ਸਮੱਸਿਆ ਹੁੰਦੀ ਹੈ। ਨਾਲ ਹੀ, ਵਿਅਕਤੀ ਨੂੰ ਸਵੇਰੇ ਆਪਣਾ ਪੇਟ ਸਾਫ਼ ਕਰਨ ’ਚ ਮੁਸ਼ਕਲ ਆਉਂਦੀ ਹੈ।

ਜਦੋਂ ਕਿਸੇ ਵਿਅਕਤੀ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ, ਤਾਂ ਉਸਨੂੰ ਮਲ-ਮੂਤਰ ਕਰਦੇ ਸਮੇਂ ਦਰਦ ਮਹਿਸੂਸ ਹੁੰਦਾ ਹੈ।



ਜੇਕਰ ਤੁਸੀਂ ਕਾਫ਼ੀ ਪਾਣੀ ਨਹੀਂ ਪੀਂਦੇ, ਤਾਂ ਸਰੀਰ ਡੀਹਾਈਡ੍ਰੇਟ ਹੋ ਸਕਦਾ ਹੈ।

ਜੇਕਰ ਤੁਸੀਂ ਕਾਫ਼ੀ ਪਾਣੀ ਨਹੀਂ ਪੀਂਦੇ, ਤਾਂ ਸਰੀਰ ਡੀਹਾਈਡ੍ਰੇਟ ਹੋ ਸਕਦਾ ਹੈ।

ਪਾਣੀ ਗੁਰਦਿਆਂ ਰਾਹੀਂ ਵਿਕਾਰਾਂ (ਟੌਕਸਿਨ) ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।



ਪਾਣੀ ਸਰੀਰ ਵਿੱਚ ਨਮੀ ਬਣਾਈ ਰੱਖਦਾ ਹੈ, ਜੋ ਊਰਜਾ ਤੇ ਤੰਦਰੁਸਤੀ ਲਈ ਜਰੂਰੀ ਹੈ।