ਨੌਜਵਾਨਾਂ ਦੇ ਵਿੱਚ Coffee ਪੀਣ ਦਾ ਕਾਫੀ ਕ੍ਰੇਜ਼ ਹੈ। ਬਹੁਤ ਸਾਰੇ ਦਫਤਰਾਂ ਦੇ ਵਿੱਚ ਕੌਫੀ ਉਪਲਬਧ ਹੁੰਦੀ ਹੈ। ਕੌਫੀ ਦੇ ਬਾਰੇ 'ਚ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਨੂੰ ਸਹੀ ਮਾਤਰਾ 'ਚ ਲਿਆ ਜਾਵੇ ਤਾਂ ਇਹ ਫਾਇਦੇਮੰਦ ਹੋ ਸਕਦੀ ਹੈ ਪਰ ਜੇਕਰ ਇਸ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਹ ਨੁਕਸਾਨਦਾਇਕ ਵੀ ਹੋ ਸਕਦੀ ਹੈ। ਖਾਸ ਕਰਕੇ ਇਹ ਮਰਦਾਂ ਲਈ ਵਧੇਰੇ ਖਤਰਨਾਕ ਹੈ। ਕੁਝ ਖੋਜਾਂ ਨੇ ਦਿਖਾਇਆ ਹੈ ਕਿ ਬਹੁਤ ਜ਼ਿਆਦਾ ਕੌਫੀ ਪੀਣ ਨਾਲ ਵਾਰ-ਵਾਰ ਪਿਸ਼ਾਬ ਆ ਸਕਦਾ ਹੈ। ਦਰਅਸਲ, ਕੈਫੀਨ ਇੱਕ ਡਾਇਯੂਰੇਟਿਕ ਹੈ, ਜੋ ਸਰੀਰ ਤੋਂ ਵਾਧੂ ਤੱਤਾਂ ਨੂੰ ਬਾਹਰ ਕੱਢਦਾ ਹੈ। ਅਜਿਹੇ 'ਚ ਜਦੋਂ ਕੌਫੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਕਿਡਨੀ ਦੀ ਸਮੱਸਿਆ ਵਧ ਸਕਦੀ ਹੈ। ਬਹੁਤ ਜ਼ਿਆਦਾ ਕੌਫੀ ਪੀਣ ਨਾਲ ਕੋਲੈਸਟ੍ਰੋਲ ਦਾ ਪੱਧਰ ਵਧ ਸਕਦਾ ਹੈ। ਖਰਾਬ ਕੋਲੈਸਟ੍ਰੋਲ ਯਾਨੀ ਘੱਟ ਘਣਤਾ ਵਾਲੀ ਲਿਪੋਪ੍ਰੋਟੀਨ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵਧਾਉਂਦੀ ਹੈ। ਇਨ੍ਹਾਂ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਖਤਰਨਾਕ ਬਿਮਾਰੀਆਂ ਸ਼ਾਮਲ ਹਨ। ਕੌਫੀ 'ਚ ਕੈਫੀਨ ਹੋਣ ਕਾਰਨ ਇਸ ਦਾ ਸੇਵਨ ਕਰਨ 'ਤੇ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਮੈਡੀਕਲ ਰਿਪੋਰਟਾਂ ਮੁਤਾਬਕ ਬਹੁਤ ਜ਼ਿਆਦਾ ਕੌਫੀ ਪੀਣ ਨਾਲ ਨੀਂਦ ਦੀ ਸਮੱਸਿਆ ਹੋ ਸਕਦੀ ਹੈ।