ਅਕਸਰ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਜਾਂ ਕੌਫ਼ੀ ਨਾਲ ਕਰਦੇ ਹਨ। ਇਸ ਤੋਂ ਬਿਨਾ ਉਨ੍ਹਾਂ ਦੀ ਸਵੇਰ ਅਧੂਰੀ ਲੱਗਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਤੁਹਾਡੀ ਸਿਹਤ ਲਈ ਕਿੰਨਾ ਠੀਕ ਹੈ? ਆਓ ਜਾਣਦੇ ਹਾਂ

ਚਾਹ ਅਤੇ ਕੌਫ਼ੀ ਵਿੱਚ ਕੈਫੀਨ ਹੁੰਦੀ ਹੈ, ਜੋ ਤਾਜਗੀ ਅਤੇ ਊਰਜਾ ਦਿੰਦੀ ਹੈ, ਪਰ ਖਾਲੀ ਪੇਟ ਇਹ ਪੀਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ।

ਚਾਹ ਅਤੇ ਕੌਫ਼ੀ ਵਿੱਚ ਕੈਫੀਨ ਅਤੇ ਟੈਨਿਨ ਵਰਗੇ ਤੱਤ ਹੁੰਦੇ ਹਨ, ਜੋ ਪੇਟ ਵਿੱਚ ਐਸਿਡ ਦੀ ਮਾਤਰਾ ਵਧਾ ਸਕਦੇ ਹਨ।

ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ ਜਾਂ ਕੌਫ਼ੀ ਪੀਂਦੇ ਹੋ, ਤਾਂ ਇਸ ਕਾਰਨ ਐਸਿਡਿਟੀ, ਗੈਸ, ਪੇਟ ਫੂਲਣਾ (ਬਲੋਟਿੰਗ) ਅਤੇ ਪਾਚਣ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਬਦਹਜ਼ਮੀ ਹੋ ਸਕਦੀ ਹੈ।

ਕੈਫੀਨ ਸਰੀਰ ਵਿੱਚ ਕੈਲਸ਼ੀਅਮ ਦੇ ਸ਼ੋਸ਼ਣ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।



ਜੇਕਰ ਤੁਸੀਂ ਲੰਬੇ ਸਮੇਂ ਤੱਕ ਖਾਲੀ ਪੇਟ ਚਾਹ-ਕੌਫ਼ੀ ਪੀਂਦੇ ਹੋ, ਤਾਂ ਇਸ ਨਾਲ ਹੱਡੀਆਂ ਵਿੱਚ ਦਰਦ ਅਤੇ ਅਸਟਿਓਪੋਰੋਸਿਸ (Osteoporosis) ਦਾ ਖਤਰਾ ਵਧ ਸਕਦਾ ਹੈ।

ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ-ਕੌਫ਼ੀ ਪੀਂਦੇ ਹੋ, ਤਾਂ ਇਹ ਤੁਹਾਡੇ ਸਰੀਰ ਨੂੰ ਡੀਹਾਈਡ੍ਰੇਟ ਕਰ ਸਕਦਾ ਹੈ।



ਇਹ ਸਕਿਨ ਅਤੇ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।

ਇਹ ਸਕਿਨ ਅਤੇ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।

ਸਵੇਰੇ-ਸਵੇਰੇ ਚਾਹ ਜਾਂ ਕੌਫ਼ੀ ਪੀਣ ਨਾਲ ਕੈਫੀਨ ਦਾ ਸਿੱਧਾ ਪ੍ਰਭਾਵ ਦਿਮਾਗ ‘ਤੇ ਪੈਂਦਾ ਹੈ, ਜਿਸ ਕਰਕੇ ਤੁਸੀਂ ਕੁਝ ਸਮੇਂ ਲਈ ਤਾਜ਼ਗੀ ਮਹਿਸੂਸ ਕਰ ਸਕਦੇ ਹੋ।

ਹੌਲੀ-ਹੌਲੀ ਇਹ ਤੁਹਾਡੀ ਨੀਂਦ ਦੀ ਗੁਣਵੱਤਾ ਖ਼ਰਾਬ ਕਰ ਸਕਦੀ ਹੈ। ਇਸ ਨਾਲ ਤਣਾਅ ਅਤੇ Anxiety ਵੀ ਵਧ ਸਕਦੀ ਹੈ।