ਬਹੁਤ ਸਾਰੇ ਲੋਕ ਫਲਾਂ ਦੀ ਥਾਂ ਫਲਾਂ ਦਾ ਜੂਸ ਪੀਣਾ ਜ਼ਿਆਦਾ ਪਸੰਦ ਕਰਦੇ ਹਨ



ਪਰ ਇਸ ਦੇ ਛਿਲਕੇ ਅਤੇ ਭਾਰੀ ਸਮੱਗਰੀ ਨੂੰ ਹਟਾਉਣ ਨਾਲ ਫਾਈਬਰ ਅਤੇ ਹੋਰ ਸੂਖਮ ਤੱਤ ਦੂਰ ਹੋ ਜਾਂਦੇ ਹਨ



ਇਸ ਦੇ ਨਾਲ ਹੀ ਫਲਾਂ ਦੇ ਜੂਸ 'ਚ ਫਰੂਟੋਜ਼ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ



ਸਿਹਤ ਮਾਹਿਰਾਂ ਅਨੁਸਾਰ ਜੂਸ ਵਿੱਚ ਫਰੂਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇੱਕ ਕੱਪ ਜੂਸ ਵਿੱਚ 117 ਕੈਲੋਰੀ ਅਤੇ ਲਗਭਗ 21 ਗ੍ਰਾਮ ਚੀਨੀ ਹੁੰਦੀ ਹੈ



ਜਿਸ ਕਾਰਨ ਕੁਝ ਮਾਮਲਿਆਂ ਵਿੱਚ ਇਹ ਸਰੀਰ ਨੂੰ ਪ੍ਰਭਾਵਿਤ ਕਰ ਸਕਦਾ ਹੈ



ਖਾਸ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਲਈ ਫਰੂਟੋਜ਼ ਬਿਲਕੁਲ ਵੀ ਫਾਇਦੇਮੰਦ ਨਹੀਂ ਹੁੰਦਾ



ਫਲਾਂ ਦਾ ਜੂਸ ਜ਼ਿਆਦਾ ਪੀਣ ਨਾਲ ਮਸੂੜਿਆਂ 'ਚ ਕੀੜੇ ਹੋ ਸਕਦੇ ਹਨ



ਡਾਕਟਰ ਦਾ ਕਹਿਣਾ ਹੈ ਕਿ ਸਵੇਰੇ ਖਾਲੀ ਪੇਟ ਜੂਸ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਵੇਰੇ ਖਾਲੀ ਪੇਟ ਜੂਸ ਪੀਣ ਨਾਲ ਪੇਟ ਵਿੱਚ ਐਸੀਡਿਟੀ ਦੀ ਸਮੱਸਿਆ ਵੱਧ ਸਕਦੀ ਹੈ



ਇਸ ਲਈ ਕੁੱਝ ਖਾਣ ਤੋਂ ਬਾਅਦ ਹੀ ਜੂਸ ਪੀਣਾ ਚਾਹੀਦਾ ਹੈ। ਦੁਪਹਿਰ ਦੇ ਸਮੇਂ ਜੂਸ ਪੀਣ ਨਾਲ ਫਾਇਦਾ ਹੁੰਦਾ ਹੈ



ਰੋਜ਼ਾਨਾ ਇੱਕ ਗਲਾਸ ਜੂਸ ਪੀਣਾ ਚਾਹੀਦਾ ਹੈ, ਨਹੀਂ ਤਾਂ ਤਾਜ਼ੇ ਫਲ ਖਾਓ



Thanks for Reading. UP NEXT

ਇੰਝ ਕਰੋ ਨਕਲੀ ਹਲਦੀ ਦੀ ਪਛਾਣ!

View next story