Earphones Cause Paralysis: ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਕੰਨਾਂ ਵਿੱਚ ਈਅਰਫੋਨ ਲਗਾ ਕੇ ਗੀਤ ਸੁਣਦੇ ਰਹਿੰਦੇ ਹਨ।



ਇਹ ਵੀ ਸੱਚ ਹੈ ਕਿ ਕਈ ਲੋਕ ਉੱਚੀ ਆਵਾਜ਼ ਵਿੱਚ ਗੀਤ ਸੁਣਨਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉੱਚੀ ਆਵਾਜ਼ ਵਿੱਚ ਗੀਤ ਸੁਣਨਾ ਤੁਹਾਡੇ ਲਈ ਖ਼ਤਰਾ ਹੋ ਸਕਦਾ ਹੈ।



ਅੱਜ ਅਸੀਂ ਤੁਹਾਨੂੰ ਇਸ ਰਿਪੋਰਟ 'ਚ ਦੱਸਾਂਗੇ ਕਿ ਈਅਰਫੋਨ ਜਾਂ ਈਅਰਬਡ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਿਹਰੇ 'ਤੇ ਅਧਰੰਗ ਹੋ ਸਕਦਾ ਹੈ।



ਈਅਰਫੋਨ ਦੀ ਜ਼ਿਆਦਾ ਵਰਤੋਂ ਸਿਹਤ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਦੱਸ ਦਈਏ ਕਿ ਉੱਚੀ ਆਵਾਜ਼ ਵਿੱਚ ਈਅਰਫੋਨ ਦੀ ਵਰਤੋਂ ਨਾਲ ਸੁਣਨ ਦੀ ਸ਼ਕਤੀ ਘੱਟ ਜਾਂਦੀ ਹੈ।



ਇਸ ਤੋਂ ਇਲਾਵਾ ਇਸ ਨਾਲ ਸਿਰਦਰਦ ਤੇ ਚੱਕਰ ਆਉਣੇ ਵੀ ਸ਼ੁਰੂ ਹੋ ਸਕਦੇ ਹਨ। ਏਅਰ ਫੋਨ ਕੰਨਾਂ ਵਿੱਚ ਬੈਕਟੀਰੀਆ ਤੇ ਗੰਦਗੀ ਜਮ੍ਹਾ ਕਰ ਸਕਦੇ ਹਨ, ਜਿਸ ਕਾਰਨ ਇਨਫੈਕਸ਼ਨ ਹੋਣ ਦੀ ਸੰਭਾਵਨਾ ਰਹਿੰਦੀ ਹੈ।



ਲਗਾਤਾਰ ਉੱਚੀ ਆਵਾਜ਼ ਵਿੱਚ ਈਅਰਫੋਨ ਲਗਾਉਣ ਨਾਲ ਬੋਲੇਪਣ, ਸਿਰ ਦਰਦ, ਇਨਫੈਕਸ਼ਨ, ਦਿਮਾਗ ਨੂੰ ਨੁਕਸਾਨ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨੂੰ ਅੱਜ ਹੀ ਬੰਦ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਹੋਣ ਵਾਲੀਆਂ ਕਈ ਭਿਆਨਕ ਬੀਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ।



ਕੰਨਾਂ 'ਚ ਲਗਾਤਾਰ ਈਅਰਫੋਨ ਲਗਾਉਣ ਨਾਲ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਕਰਨ ਨਾਲ ਤੁਸੀਂ ਇਸ ਦੇ ਆਦੀ ਹੋ ਸਕਦੇ ਹੋ।



ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਤੁਹਾਨੂੰ ਕੁਝ ਉਪਾਅ ਕਰਨੇ ਚਾਹੀਦੇ ਹਨ ਜਿਵੇਂ ਈਅਰਫੋਨ ਦੀ ਘੱਟ ਆਵਾਜ਼ 'ਤੇ ਵਰਤੋਂ ਕਰੋ, ਸੌਂਦੇ ਸਮੇਂ ਈਅਰਫੋਨ ਲਾਂਭੇ ਰੱਖ ਦਿਓ, ਕੰਨਾਂ ਨੂੰ ਵਾਰ-ਵਾਰ ਸਾਫ ਕਰਦੇ ਰਹੋ,



ਈਅਰਫੋਨ ਇੱਕ ਦਿਨ ਛੱਡ ਕੇ ਵਰਤੋ, ਇਕ ਵਾਰ 'ਚ ਈਅਰਫੋਨ ਦੀ ਵਰਤੋਂ 30 ਮਿੰਟ ਤੋਂ ਜ਼ਿਆਦਾ ਨਾ ਕਰੋ। ਜੇਕਰ ਤੁਹਾਨੂੰ ਇਹ ਸਾਰੇ ਉਪਾਅ ਕਰਨ ਦੇ ਬਾਵਜੂਦ ਵੀ ਰਾਹਤ ਨਹੀਂ ਮਿਲਦੀ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।



Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।