ਕੈਲਸ਼ੀਅਮ ਸਰੀਰ ਲਈ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ ਜੋ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਜਦੋਂ ਸਰੀਰ ਵਿਚ ਇਸ ਦੀ ਘਾਟ ਹੋ ਜਾਂਦੀ ਹੈ ਤਾਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜੋੜਾਂ ਵਿੱਚ ਦਰਦ ਰਹਿੰਦਾ ਹੈ ਅਤੇ ਦੰਦ ਵੀ ਖਰਾਬ ਹੋ ਸਕਦੇ ਹਨ।

ਆਧੁਨਿਕ ਜੀਵਨਸ਼ੈਲੀ ਅਤੇ ਗਲਤ ਖੁਰਾਕ ਕਾਰਨ ਇਹ ਸਮੱਸਿਆ ਆਮ ਹੋ ਗਈ ਹੈ। ਪਰ ਚਿੰਤਾ ਦੀ ਗੱਲ ਨਹੀਂ, ਕੁਝ ਆਸਾਨ ਘਰੇਲੂ ਨੁਸਖਿਆਂ ਨਾਲ ਤੁਸੀਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।

ਦੁੱਧ, ਪਨੀਰ, ਦਹੀਂ ਅਤੇ ਲੱਸੀ ਕੈਲਸ਼ੀਅਮ ਦੇ ਚੰਗੇ ਸਰੋਤ ਹਨ। ਰੋਜ਼ ਇੱਕ ਗਿਲਾਸ ਦੁੱਧ ਪੀਣਾ ਲਾਭਦਾਇਕ ਹੁੰਦਾ ਹੈ।

ਮੱਥੀ, ਪਾਲਕ, ਬਥੂਆ ਅਤੇ ਸਰੋਂ ਦਾ ਸਾਗ ਸੁਆਦੀ ਹਨ ਅਤੇ ਕੈਲਸ਼ੀਅਮ ਨਾਲ ਭਰਪੂਰ ਹਨ।

ਚਿੱਟੇ ਜਾਂ ਕਾਲੇ ਤਿਲ ਕੈਲਸ਼ੀਅਮ ਨਾਲ ਭਰਪੂਰ ਹਨ, ਅਤੇ ਰਾਗੀ ਦੀ ਰੋਟੀ ਜਾਂ ਦਲੀਆ ਵੀ ਬਹੁਤ ਫਾਇਦੇਮੰਦ ਹੈ।

ਰੋਜ਼ਾਨਾ 2-3 ਭਿੱਜੇ ਹੋਏ ਅੰਜੀਰ, ਅਖਰੋਟ ਅਤੇ ਬਦਾਮ ਖਾਣ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੋ ਸਕਦੀ ਹੈ।

ਸੁੱਕੇ ਅੰਡਿਆਂ ਦੇ ਛਿਲਕਿਆਂ ਦਾ ਚੂਰਨ ਬਣਾ ਕੇ ਇੱਕ ਚੁਟਕੀ ਦਹੀਂ ਜਾਂ ਗੁਣਗੁਣੇ ਪਾਣੀ ਨਾਲ ਲੈਣਾ ਕੈਲਸ਼ੀਅਮ ਵਧਾਉਂਦਾ ਹੈ। ਇਸ ਬਾਰੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।

ਵਿਟਾਮਿਨ D ਲਈ ਰੋਜ਼ਾਨਾ 15-20 ਮਿੰਟ ਸਵੇਰੇ ਦੀ ਧੁੱਪ ਵਿਚ ਬੈਠਣਾ ਕੈਲਸ਼ੀਅਮ ਦੀ ਸੋਖਣ ਵਿਚ ਮਦਦ ਕਰਦਾ ਹੈ।

ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।