ਇਸ ਕਾਰਨ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਕੋਈ ਵੀ ਗੱਲ ਯਾਦ ਕਰਨ ਵਿੱਚ ਸਮਾਂ ਲੱਗਦਾ ਹੈ ਤੇ ਕੰਮ ਵਿੱਚ ਵੀ ਮਨ ਨਹੀਂ ਲੱਗਦਾ ਹੈ ਆਪਣੇ ਦਿਮਾਗ ਨੂੰ ਤਰੋਤਾਜ਼ਾ ਰੱਖਣ ਲਈ ਤੁਸੀਂ ਹਮੇਸ਼ਾ ਖੁਸ਼ ਰਹੋ। ਕਿਉਂਕਿ ਖੁਸ਼ ਰਹਿਣ ਨਾਲ ਸਾਡਾ ਸੁਭਾਅ ਵੀ ਖੁਸ਼ਨੁਮਾ ਰਹਿੰਦਾ ਹੈ। ਦਿਮਾਗ ਨੂੰ ਤੇਜ਼ ਬਣਾਉਣ ਲਈ ਤੁਹਾਨੂੰ ਆਪਣੀ ਡਾਇਟ ਵਿੱਚ ਦਹੀ ਵੀ ਸ਼ਾਮਲ ਕਰਨੀ ਚਾਹੀਦੀ ਹੈ ਅਖਰੋਟ (ਅਖਰੋਟ) ਵਿੱਚ ਓਮੇਗਾ-3 ਫੈਟੀ ਐਸਿਡ ਦੀ ਮਾਤਰਾ ਦੀ ਪਾਈ ਜਾਂਦੀ ਹੈ ਜੋ ਦਿਮਾਗ ਨੂੰ ਬਿਹਤਰ ਬਣਾਉਣ ਅਤੇ ਯਾਦਦਾਸ਼ਤ ਵਧਾਉਣ ਵਿੱਚ ਫਾਇਦੇਮੰਦ ਹੈ। ਆਪਣੇ ਖਾਣ ਪੀਣ ਵਿੱਚ ਸਬਜ਼ੀਆਂ ਦੀ ਮਾਤਰਾ ਵਧਾ ਦਿਉ। ਜਿਆਦਾਤਰ ਹਰੀਆਂ ਸਬਜ਼ੀਆਂ ਖਾਓ। ਹਰ ਦਿਨ ਯੋਗਾਸਨ ਅਤੇ ਸੈਰ ਕਰਨ ਨਾਲ ਸਰੀਰ ਤੇ ਦਿਮਾਗ ਵਿੱਚ ਆਕਸੀਜਨ ਦਾ ਪ੍ਰਵਾਹ ਤੇਜ਼ ਹੁੰਦਾ ਹੈ ਜੋ ਤੁਹਾਡੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਹੁੰਦਾ ਹੈ ਰਾਤ ਨੂੰ ਜਲਦੀ ਸੌਂਣ ਅਤੇ ਸਵੇਰੇ ਜਲਦੀ ਉੱਠਣ ਨਾਲ ਬਹੁਤ ਫਾਇਦੇ ਮਿਲਦੇ ਹਨ। ਇਸ ਨਾਲ ਦਿਮਾਗ ਵੀ ਤਰੋਤਾਜ਼ਾ ਰਹਿੰਦਾ ਹੈ