ਮਖਾਨਾ ਇੱਕ ਅਜਿਹਾ ਸੁੱਕਾ ਮੇਵਾ ਹੈ ਜੋ ਆਮ ਤੌਰ ‘ਤੇ ਸਨੈਕ ਵਜੋਂ ਖਾਧਾ ਜਾਂਦਾ ਹੈ। ਮਖਾਨੇ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ।



ਮਖਾਨੇ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।

ਮਖਾਨੇ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਹੈਲਦੀ ਫੈਟ, ਸੋਡੀਅਮ, ਫਾਸਫੋਰਸ, ਆਇਰਨ, ਕੈਲਸ਼ੀਅਮ, ਵਿਟਾਮਿਨ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ‘ਚ ਮਦਦਗਾਰ ਹੁੰਦੇ ਹਨ।

ਮਖਾਨੇ 'ਚ ਫਲੇਵੋਨੋਇਡਸ ਵਰਗੇ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੇ ਹਨ।



ਤੁਸੀਂ ਭੁੰਨੇ ਹੋਏ ਮਖਾਨੇ ਦਾ ਸੇਵਨ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ।

ਤੁਸੀਂ ਭੁੰਨੇ ਹੋਏ ਮਖਾਨੇ ਦਾ ਸੇਵਨ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ।

ਸਰਦੀਆਂ ਦੇ ਮੌਸਮ ‘ਚ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ।



ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਤੁਸੀਂ ਘਿਓ ‘ਚ ਭੁੰਨਿਆ ਹੋਇਆ ਮਖਾਨਾ ਖਾ ਸਕਦੇ ਹੋ।



ਮਖਾਨੇ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕਣ ਵਿੱਚ ਮਦਦਗਾਰ ਹੈ।



ਮਖਾਨੇ ਨੂੰ ਦੇਸੀ ਘਿਓ ਦੇ ਨਾਲ ਭੁੰਨ ਕੇ ਤੁਸੀਂ ਏਜਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਭੁੰਨਿਆ ਹੋਇਆ ਮਖਾਨਾ ਖਾਣ ਨਾਲ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲ ਸਕਦੀ ਹੈ।