ਵਜ਼ਨ ਘਟਾਉਣ ਲਈ ਡਾਇਟ 'ਚ ਬਦਲਾਅ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਬਿਨ੍ਹਾਂ ਰੋਟੀ ਛੱਡੇ ਮੋਟਾਪੇ ਨੂੰ ਬਾਏ-ਬਾਏ ਕਹਿਣਾ ਚਾਹੁੰਦੇ ਹੋ, ਤਾਂ ਇਹ ਕੁੱਝ ਤਰੀਕੇ ਨੇ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਬਹੁਤ ਆਰਾਮ ਦੇ ਨਾਲ ਵੇਟ ਲਾਸ ਕਰ ਸਕਦੇ ਹੋ ਇਹ 5 ਤਰੀਕੇ, ਜਿਸ ਵਿੱਚ ਤੁਸੀਂ ਇਨ੍ਹਾਂ ਆਟਿਆਂ ਦੀ ਤਿਆਰ ਰੋਟੀ ਖਾ ਕੇ ਵਜ਼ਨ ਘਟਾ ਸਕਦੇ ਹੋ ਰਾਗੀ ਦੀ ਰੋਟੀ ਕੈਲਸ਼ੀਅਮ,ਆਇਰਨ ਤੇ ਫਾਇਬਰ ਦੇ ਨਾਲ ਭਰਪੂਰ ਹੁੰਦੀ ਹੈ, ਜੋ ਕਿ ਬਹੁਤ ਹੈਲਦੀ ਹੁੰਦੀ ਹੈ ਇਸ ਵਿੱਚ tryptophan ਵੀ ਹੁੰਦਾ ਹੈ, ਜੋ ਕਿ ਅਮੀਨੋ ਐਸਿਡ ਹੁੰਦਾ ਜਿਸ ਦੀ ਮਦਦ ਨਾਲ ਤੁਸੀਂ ਵਜ਼ਨ ਘਟਾ ਸਕਦੇ ਹੋ। ਇਹ ਵਾਰ-ਵਾਰ ਭੁੱਖ ਲੱਗਣ ਤੋਂ ਵੀ ਰੋਕਦਾ ਹੈ ਬਾਜ਼ਰੇ ਦੀ ਰੋਟੀਆਂ ਵਿੱਚ ਹਾਈ ਫਾਇਬਰ ਹੁੰਦਾ ਹੈ ਜੋ ਕਿ ਲੰਬੇ ਸਮੇਂ ਤੱਕ ਤੁਹਾਡਾ ਪੇਟ ਭਰੇ ਰੱਖਣ ਵਿੱਚ ਮਦਦ ਕਰਦਾ ਹੈ ਬੇਸਨ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨਾਲ ਤੁਹਾਨੂੰ ਭੁੱਖ ਘੱਟ ਮਹਿਸੂਸ ਹੁੰਦੀ ਹੈ ਓਟਸ ਵੀ ਫਾਇਬਰ ਤੇ carbs ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਕਿ ਵਜ਼ਨ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਓਟਸ ਦੀ ਰੋਟੀ ਸੁਆਦ ਵਿੱਚ ਵੀ ਵਧੀਆ ਹੁੰਦੀ ਹੈ ਇਸ ਵਿੱਚ ਤੁਸੀਂ ਹਰੀ ਮਿਰਚ ਅਤੇ ਧਨੀਆ ਪਾ ਕੇ ਹੋਰ ਟੈਸਟੀ ਬਣਾ ਸਕਦੇ ਹੋ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ