ਕੀ ਤੁਹਾਡੀਆਂ ਹਥੇਲੀਆਂ ਨੂੰ ਬਿਨਾਂ ਕੋਈ ਸਰੀਰਕ ਕੰਮ ਕੀਤੇ ਪਸੀਨਾ ਆਉਂਦਾ ਹੈ? ਗਰਮੀ ਦੇ ਮੌਸਮ ਦੇ ਵਿੱਚ ਅਕਸਰ ਹੀ ਸਭ ਨੂੰ ਪਸੀਨਾ ਆਉਂਦਾ ਹੈ। ਪਰ ਜੇਕਰ ਇਹ ਸਮੱਸਿਆ ਸਰਦੀਆਂ ਵਿੱਚ ਵੀ ਹੈ ਤਾਂ ਸਾਵਧਾਨ ਹੋ ਜਾਓ ਡਾਕਟਰਾਂ ਅਨੁਸਾਰ ਹਥੇਲੀਆਂ 'ਤੇ ਬੇਲੋੜਾ ਪਸੀਨਾ ਆਉਣਾ ਜਿਗਰ ਦੀ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਦਿੱਲੀ ਦੇ ਸੀਨੀਅਰ ਡਾਕਟਰ ਅਜੇ ਕੁਮਾਰ ਦਾ ਕਹਿਣਾ ਹੈ ਕਿ ਹਥੇਲੀਆਂ 'ਤੇ ਪਸੀਨਾ ਆਉਣਾ ਫੈਟੀ ਲਿਵਰ ਦੀ ਨਿਸ਼ਾਨੀ ਹੈ ਹਾਲਾਂਕਿ ਇਹ ਲੱਛਣ ਹਰ ਹਾਲਤ 'ਚ ਫੈਟੀ ਲਿਵਰ ਦੇ ਨਹੀਂ ਹੁੰਦੇ। ਕੁੱਝ ਮਾਮਲਿਆਂ ਵਿੱਚ, ਹਥੇਲੀਆਂ 'ਤੇ ਪਸੀਨਾ ਜ਼ਿਆਦਾ ਸਰਗਰਮ ਸੇਬੇਸੀਅਸ ਗ੍ਰੰਥੀਆਂ ਕਾਰਨ ਹੁੰਦਾ ਹੈ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਕੇ ਇਸ ਸਮੱਸਿਆ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ਦੇ ਡਾਕਟਰ ਅਜੀਤ ਜੈਨ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਫੈਟੀ ਲਿਵਰ ਇੱਕ ਬਹੁਤ ਹੀ ਆਮ ਬਿਮਾਰੀ ਹੁੰਦੀ ਜਾ ਰਹੀ ਹੈ ਸ਼ਰਾਬ ਨਾ ਪੀਣ ਵਾਲੇ ਲੋਕ ਵੀ ਹੁਣ ਫੈਟੀ ਲਿਵਰ ਦੇ ਸ਼ਿਕਾਰ ਹੋ ਰਹੇ ਹਨ ਡਾ: ਜੈਨ ਦੱਸਦੇ ਹਨ ਕਿ ਖੁਰਾਕ ਨੂੰ ਨਿਯੰਤਰਿਤ ਕਰਕੇ ਫੈਟੀ ਲਿਵਰ ਦੀ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਦੇ ਲਈ ਤੁਹਾਨੂੰ ਆਪਣੀ ਡਾਈਟ 'ਚ ਨਮਕ ਅਤੇ ਆਟੇ ਦੇ ਸੇਵਨ ਨੂੰ ਘੱਟ ਕਰਨਾ ਹੋਵੇਗਾ ਫਾਸਟ ਫੂਡ ਤੋਂ ਦੂਰ ਰਹੋ, ਜੇਕਰ ਤੁਹਾਨੂੰ ਬਦਹਜ਼ਮੀ, ਪੇਟ 'ਚ ਜ਼ਿਆਦਾ ਗੈਸ ਬਣਨਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ