ਗਰਮੀਆਂ 'ਚ ਠੰਡੀਆਂ ਚੀਜ਼ਾਂ ਦਾ ਸੇਵਨ ਵੱਧ ਜਾਂਦਾ ਹੈ। ਇਸ ਮੌਸਮ 'ਚ ਲੋਕ ਬਹੁਤ ਸਾਰੇ ਫਲ ਖਾਂਦੇ ਹਨ ਜਿਸ ਨਾਲ ਪੇਟ ਠੰਡਾ ਰਹਿੰਦਾ ਹੈ ਅਤੇ ਪਾਚਨ ਤੰਤਰ ਵੀ ਠੀਕ ਤਰ੍ਹਾਂ ਕੰਮ ਕਰਦਾ ਹੈ।



ਫਲ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇੰਨਾ ਹੀ ਨਹੀਂ ਇਹ ਕਈ ਬਿਮਾਰੀਆਂ ਤੋਂ ਵੀ ਰਾਹਤ ਦਿਵਾਉਂਦਾ ਹੈ ਅਤੇ ਭਾਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ।



ਜ਼ਿਆਦਾਤਰ ਲੋਕ ਦੁਪਹਿਰ ਨੂੰ ਫਲ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਫਲ ਖਾਣ ਦੇ ਆਪਣੇ ਹੀ ਫਾਇਦੇ ਹਨ।



ਖਾਲੀ ਪੇਟ ਕਿਹੜੇ ਫਲਾਂ ਦਾ ਸੇਵਨ ਕਰਨਾ ਸਹੀ ਰਹਿੰਦਾ ਹੈ। ਫਾਇਦੇ ਦੇ ਨਾਲ ਇਹ ਫਲ ਪੇਟ ਨੂੰ ਠੰਡਕ ਵੀ ਪ੍ਰਦਾਨ ਕਰਦੇ ਹਨ।



ਪੌਸ਼ਟਿਕ ਤੱਤਾਂ ਨਾਲ ਭਰਪੂਰ ਪਪੀਤਾ ਤੁਸੀਂ ਖਾਲੀ ਪੇਟ ਆਸਾਨੀ ਨਾਲ ਖਾ ਸਕਦੇ ਹੋ। ਇਸ 'ਚ ਸੋਡੀਅਮ, ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, ਫੋਲੇਟ, ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।



ਜੇਕਰ ਕਿਸੇ ਵਿਅਕਤੀ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਦੇ ਲਈ ਪਪੀਤਾ ਵਰਦਾਨ ਹੈ। ਜੇਕਰ ਰੋਜ਼ਾਨਾ ਖਾਲੀ ਪੇਟ ਪਪੀਤਾ ਖਾਓ, ਇਹ ਸਮੱਸਿਆ ਜ਼ਰੂਰ ਦੂਰ ਹੋ ਜਾਵੇਗੀ। ਇੰਨਾ ਹੀ ਨਹੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ।



ਤੁਸੀਂ ਆਸਾਨੀ ਨਾਲ ਖਾਲੀ ਪੇਟ ਸੇਬ ਖਾ ਸਕਦੇ ਹੋ। ਸੇਬ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਫਾਈਬਰ, ਆਇਰਨ, ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ



ਸਰੀਰ 'ਚੋਂ ਕਮਜ਼ੋਰੀ ਦੂਰ ਕਰਨ ਦੇ ਨਾਲ-ਨਾਲ ਸੇਬ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦਾ ਹੈ। ਇਹ ਖਰਾਬ ਕੋਲੈਸਟ੍ਰੋਲ ਦੀ ਬਿਮਾਰੀ ਨੂੰ ਵੀ ਠੀਕ ਕਰਦਾ ਹੈ।



ਗਰਮੀਆਂ ਵਿੱਚ ਤਰਬੂਜ ਖਾਣਾ ਸਿਹਤ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਫਾਈਬਰ, ਸੋਡੀਅਮ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।



ਜੇਕਰ ਤੁਸੀਂ ਲੰਬੇ ਸਮੇਂ ਤੱਕ ਹਾਈਡ੍ਰੇਟਿਡ ਰਹਿਣਾ ਚਾਹੁੰਦੇ ਹੋ ਤਾਂ ਤਰਬੂਜ ਦਾ ਸੇਵਨ ਕਰੋ। ਇਸ ਨਾਲ ਦਿਲ ਸੰਬੰਧੀ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ ਅਤੇ ਦਿਲ ਵੀ ਸਿਹਤਮੰਦ ਰਹਿੰਦਾ ਹੈ।



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।