ਟਮਾਟਰ ਸਿਹਤ ਲਈ ਫਾਇਦੇਮੰਦ ਹਨ, ਪਰ ਜ਼ਿਆਦਾ ਖਾਣ ਨਾਲ ਪਾਚਨ ਪ੍ਰਣਾਲੀ ‘ਤੇ ਮਾੜਾ ਅਸਰ ਪੈ ਸਕਦਾ ਹੈ।

ਇਸ ਨਾਲ ਪੇਟ ਵਿੱਚ ਐਸਿਡਿਟੀ, ਬਲੋਟਿੰਗ ਅਤੇ ਹਾਰਟਬਰਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖ਼ਾਸ ਕਰਕੇ ਜਿਹੜੇ ਲੋਕ IBS ਤੋਂ ਪੀੜਤ ਹਨ, ਉਹਨਾਂ ਲਈ ਟਮਾਟਰ ਦਾ ਸੇਵਨ ਘੱਟ ਕਰਨਾ ਬਿਹਤਰ ਹੈ।

ਜੇਕਰ ਤੁਸੀਂ ਪੇਟ 'ਚ ਗੈਸ ਬਣਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਟਮਾਟਰ ਦਾ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

ਦਰਅਸਲ, ਟਮਾਟਰ ਪੇਟ ਵਿੱਚ ਗੈਸ ਬਣਨ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ। ਇਸ ਲਈ ਜੇ ਤੁਸੀਂ ਗੈਸ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਟਮਾਟਰ ਨੂੰ ਸੀਮਤ ਮਾਤਰਾ 'ਚ ਹੀ ਖਾਓ।

ਟਮਾਟਰ ਦੇ ਬੀਜਾਂ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਗੁਰਦੇ ਦੀ ਪੱਥਰੀ (ਕਿਡਨੀ ਸਟੋਨ) ਦੇ ਖਤਰੇ ਨੂੰ ਵਧਾ ਸਕਦੇ ਹਨ।

ਇਸੇ ਲਈ ਪੱਥਰੀ ਦੇ ਮਰੀਜ਼ਾਂ ਨੂੰ ਟਮਾਟਰ ਨਾ ਖਾਣ ਦੀ ਹਦਾਇਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਇਸ ਦੇ ਵਧੇਰੇ ਸੇਵਨ ਨਾਲ ਸਰੀਰ ਵਿੱਚ ਐਲਰਜੀ ਵੀ ਹੋ ਸਕਦੀ ਹੈ।

ਟਮਾਟਰ ਜਿੰਨਾ ਫਾਇਦੇਮੰਦ ਹੁੰਦਾ ਹੈ, ਜੇ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਓ ਤਾਂ ਇਹ ਨੁਕਸਾਨਦੇਹ ਵੀ ਹੋ ਸਕਦੇ ਹਨ।

ਕਈ ਲੋਕਾਂ ਨੂੰ ਦਿਲ ਦੀ ਜਲਨ ਮਹਿਸੂਸ ਹੋ ਸਕਦੀ ਹੈ, ਕਿਉਂਕਿ ਟਮਾਟਰ 'ਚ ਵਿਟਾਮਿਨ ਸੀ ਹੁੰਦਾ ਹੈ। ਇਹ ਗੈਸ ਦੀ ਸਮੱਸਿਆ ਨੂੰ ਵਧਾ ਕੇ ਦਿਲ 'ਚ ਜਲਨ ਦਾ ਕਾਰਨ ਬਣਦਾ ਹੈ।

ਜੇਕਰ ਤੁਸੀਂ ਵੀ ਜ਼ਿਆਦਾ ਟਮਾਟਰ ਖਾਣਾ ਪਸੰਦ ਕਰਦੇ ਹੋ ਤਾਂ ਸਾਵਧਾਨੀ ਨਾਲ ਖਾਓ।

ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਾਂ ਡਾਈਟ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਲਾਜ਼ਮੀ ਹੈ।