ਤਰਬੂਜ਼ ਗਰਮੀਆਂ ਦਾ ਫਲ ਹੈ, ਲੋਕ ਇਸ ਨੂੰ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਤਰਬੂਜ਼ ਵਿੱਚ ਪਾਣੀ ਦੀ ਮਾਤਰਾ 92 ਫੀਸਦੀ ਹੁੰਦੀ ਹੈ, ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਹੈ। ਤਰਬੂਜ਼ ਨਾ ਸਿਰਫ ਸਰੀਰ ਨੂੰ ਠੰਡਕ ਪ੍ਰਦਾਨ ਕਰਵਾਉਂਦਾ ਹੈ ਸਗੋਂ ਕਈ ਬੀਮਾਰੀਆਂ ਨਾਲ ਲੜਨ ’ਚ ਵੀ ਮਦਦ ਕਰਦਾ ਹੈ ਵਿਟਾਮਿਨ-ਸੀ ਨਾਲ ਭਰਪੂਰ ਤਰਬੂਜ਼ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦਾ ਜੂਸ ਪੀਣ ਨਾਲ ਖੂਨ ਦੀ ਕਮੀ ਵੀ ਖਤਮ ਹੁੰਦੀ ਹੈ। ਤਰਬੂਜ਼ ਦੀ ਤਸੀਰ ਠੰਢੀ ਹੁੰਦੀ ਹੈ। ਇਸ ਲਈ, ਇਸ ਦੀ ਵਰਤੋਂ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਗੁੱਸੇ ਨੂੰ ਵੀ ਨਿਯੰਤਰਿਤ ਕਰਦੀ ਹੈ, ਜੋ ਸਾਨੂੰ ਤਣਾਅ ਦੀ ਸਮੱਸਿਆ ਤੋਂ ਬਚਾਉਂਦੀ ਹੈ। ਜੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ, ਤਾਂ ਤਰਬੂਜ਼ ਖਾਣਾ ਬਹੁਤ ਫਾਇਦੇਮੰਦ ਹੈ ਵਿਟਾਮਿਨ-ਏ ਅਤੇ ਸੀ ਦੀ ਭਰਪੂਰ ਮਾਤਰਾ ਕਾਰਨ ਤਰਬੂਜ਼ ਦਾ ਸੇਵਨ ਅੱਖਾਂ ਲਈ ਲਾਭਕਾਰੀ ਹੈ