ਘੀਆ 'ਚ ਵਿਟਾਮਿਨ-ਸੀ, ਕੈਲਸ਼ੀਅਮ ਵਰਗੇ ਪੋਸ਼ਕ ਤੱਤ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ। ਇਹ ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ, ਜਿਸ ਨਾਲ ਤੁਸੀਂ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਬਚ ਸਕਦੇ ਹੋ। ਮਾਨਸੂਨ ਵਿਚ ਇਸ ਸਬਜੀ ਨੂੰ ਖਾਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਹ ਸਰੀਰਨੂੰ ਠੰਡਾ ਰੱਖਦਾ ਹੈ ਅਤੇ ਪਾਚਨ ਪ੍ਰਣਾਲੀ ’ਚ ਵੀ ਸੁਧਾਰ ਕਰਦਾ ਹੈ। ਚਮੜੀ ਨੂੰ ਨਿਖਾਰਨ ਲਈ ਤੁਸੀਂ ਲੌਕੀ ਦੇ ਜੂਸ ਦੀ ਵਰਤੋਂ ਕਰ ਸਕਦੇ ਹੋ। ਘੀਏ ’ਚ ਵਿਟਾਮਿਨ C, K ਅਤੇ ਕੈਲਸ਼ੀਅਮ ਦੀ ਪ੍ਰਚੂਰ ਮਾਤਰਾ ਹੁੰਦੀ ਹੈ, ਜੋ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ ’ਚ ਵੀ ਸਹਾਇਕ ਹੈ ਇਸ ਵਿਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਘੀਆ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਸ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ।