ਸਰਦੀਆਂ ਦੇ ਵਿੱਚ ਮੂੰਗਫਲੀ ਦਾ ਸੇਵਨ ਬਹੁਤ ਹੀ ਚਾਅ ਦੇ ਨਾਲ ਕੀਤਾ ਜਾਂਦਾ ਹੈ। ਇਹ ਇੱਕ ਸਸਤਾ ਡ੍ਰਾਈਫੂਡ ਹੈ, ਜਿਸ ਨੂੰ ਹਰ ਕੋਈ ਖਰੀਦ ਸਕਦਾ ਹੈ।



ਮੂੰਗਫਲੀ ਸਿਹਤ ਲਈ ਲਾਹੇਵੰਦ ਹੈ। ਇਸ ਦੇ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ।

ਮੂੰਗਫਲੀ 'ਚ ਓਮੇਗਾ-3 ਫ਼ੈਟੀ ਐਸਿਡ ਮਿਲ ਜਾਂਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਯਾਦਦਾਸ਼ਤ 'ਚ ਸੁਧਾਰ ਲਿਆਉਣ ’ਚ ਮਦਦ ਕਰਦਾ ਹੈ।



ਬੱਚਿਆਂ ਲਈ ਮੂੰਗਫਲੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ ਜਿਸ ਨਾਲ ਉਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ। ਮੂੰਗਫਲੀ ਵਿਚ ਐਂਟੀ ਆਕਸੀਡੈਂਟ ਗੁਣ ਮਿਲ ਜਾਂਦੇ ਹਨ।



ਮੂੰਗਫਲੀ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ।

ਮੂੰਗਫਲੀ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ।

ਇਹ ਪੋਸ਼ਕ ਤੱਤ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰੇ ਰੱਖਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਖਾਣ ਦਾ ਮਨ ਨਹੀਂ ਕਰਦਾ। ਇਸ ਲਈ ਭਾਰ ਘੱਟ ਕਰਨ 'ਚ ਇਹ ਤੁਹਾਡੀ ਮਦਦ ਕਰਦੀ ਹੈ।

ਮੂੰਗਫਲੀ 'ਚ ਮੌਜੂਦ ਮੋਨੋਅਨਸੈਚੁਰੇਟਿਡ ਫੈਟ, ਫਾਈਬਰ ਅਤੇ ਪ੍ਰੋਟੀਨ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ 'ਚ ਰੱਖਦੇ ਹਨ।



ਇਸ ਲਈ ਇਸ ਦਾ ਸੇਵਨ ਦਿਲ ਦੀ ਸਿਹਤ ਲਈ ਲਾਹੇਵੰਦ ਹੁੰਦਾ ਹੈ।



Peanuts 'ਚ ਮੌਜੂਦ ਜ਼ਿੰਕ ਅਤੇ ਵਿਟਾਮਿਨ ਈ ਤੁਹਾਡੀਆਂ ਅੱਖਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।



ਜ਼ਿੰਕ ਸਰੀਰ ਨੂੰ ਵਿਟਾਮਿਨ ਏ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ, ਜੋ ਤੁਹਾਡੀ ਨਜ਼ਰ ਲਈ ਜ਼ਰੂਰੀ ਹੈ।