ਨਾਸ਼ਪਤੀ ਗਰਮੀਆਂ ਦਾ ਇਕ ਅਜਿਹਾ ਫਲ ਹੈ, ਜੋ ਖਾਣ ਵਿਚ ਤਾਂ ਸੁਆਦ ਹੁੰਦਾ ਹੀ ਹੈ ਪਰ ਸਾਡੀ ਸਿਹਤ ਲਈ ਵੀ ਬਹੁਤ ਫਾਈਦੇਮੰਦ ਹੈ। ਇਸ ਵਿੱਚ ਪੋਸ਼ਕ ਤੱਤ ਅਤੇ ਮਿਨਰਲਸ ਹੁੰਦੇ ਹਨ, ਜੋ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਨਾਸ਼ਪਤੀ ਵਿਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। ਇਸ ਦੀ ਵਰਤੋਂ ਨਾਲ ਤੁਸੀਂ ਐਲਰਜੀ ਤੋਂ ਛੁਟਕਾਰਾ ਪਾ ਸਕਦੇ ਹੋ। ਆਲਸ ਮਹਿਸੂਸ ਹੋਵੇ ਤਾਂ ਤੁਹਾਨੂੰ ਨਾਸ਼ਪਤੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਐਨਰਜੀ ਮਿਲਦੀ ਹੈ। ਰੇਸ਼ੇ ਨਾਲ ਭਰਪੂਰ ਨਾਸ਼ਪਤੀ ਸੂਗਰ ਰੋਗੀਆਂ ਲਈ ਬਹੁਤ ਚੰਗਾ ਫਲ ਹੈ। ਇਸ ਨਾਲ ਤੁਹਾਡੀ ਸੂਗਰ ਦੀ ਮਾਤਰਾ ਨਹੀਂ ਵਧਦੀ। ਨਾਸ਼ਪਤੀ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਖ਼ੂਨ ਦੇ ਦੋਰੇ ਨੂੰ ਘੱਟ ਕਰਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਦਿਲ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ। ਨਾਸ਼ਪਤੀ ਖਾਣ ਨਾਲ ਹੱਡੀਆਂ ਨੂੰ ਕੈਲਸ਼ੀਅਮ ਮਿਲਦਾ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨਾਸ਼ਪਤੀ ਵਿਚ ਮੌਜੂਦ ਐਂਟੀਆਕਸੀਡੈਂਟ ਗੁਣ ਕੈਂਸਰ ਦੀ ਰੋਕਥਾਮ ਵਿਚ ਮਦਦਗਾਰ ਹਨ।