ਪਿਆਜ਼ 'ਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਪਿਆਜ਼ ਦੀ ਵਰਤੋਂ ਹਰ ਸਬਜ਼ੀ 'ਚ ਕੀਤੀ ਜਾਂਦੀ ਹੈ। ਰੋਜ਼ਾਨਾ ਇੱਕ ਕੱਚਾ ਪਿਆਜ਼ ਖਾਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕੱਚਾ ਪਿਆਜ਼ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਿਆਜ਼ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਵਰਦਾਨ ਸਾਬਤ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਪਿਆਜ਼ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਵਰਦਾਨ ਸਾਬਤ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਪਿਆਜ਼ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇੱਕ ਪਿਆਜ਼ ਖਾਣ ਨਾਲ ਦਿਲ ਦੀਆਂ ਸਮੱਸਿਆਵਾਂ, ਕੋਲੈਸਟ੍ਰੋਲ, ਬੀਪੀ ਘੱਟ ਹੋ ਸਕਦਾ ਹੈ। ਰੋਜ਼ਾਨਾ ਇੱਕ ਪਿਆਜ਼ ਖਾਣ ਨਾਲ ਦਿਲ ਦੀਆਂ ਸਮੱਸਿਆਵਾਂ, ਕੋਲੈਸਟ੍ਰੋਲ, ਬੀਪੀ ਘੱਟ ਹੋ ਸਕਦਾ ਹੈ। ਪਿਆਜ਼ 'ਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿੰਦੇ ਹਨ। ਗਰਮੀਆਂ 'ਚ ਅਕਸਰ ਹੀਟ ਸਟ੍ਰੋਕ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਦਸਤ ਤੋਂ ਬਚਣ ਲਈ ਰੋਜ਼ਾਨਾ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ।