ਅੱਜਕੱਲ੍ਹ ਮੈਦਾ ਸਾਡੇ ਰੋਜ਼ਾਨਾ ਖਾਣੇ ਦਾ ਹਿੱਸਾ ਬਣ ਗਿਆ ਹੈ। ਬ੍ਰੈਡ, ਪਿਜ਼ਾ, ਬਰਗਰ ਜਾਂ ਬਿਸਕੁਟ – ਹਰ ਜਗ੍ਹਾ ਮੈਦਾ ਹੀ ਵਰਤਿਆ ਜਾ ਰਿਹਾ ਹੈ।

ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੈਦੇ ਦਾ ਵੱਧ ਸੇਵਨ ਸਰੀਰ ਲਈ ਬਹੁਤ ਨੁਕਸਾਨਦਾਇਕ ਹੈ ਅਤੇ ਇਹ ਕਈ ਜਾਨਲੇਵਾ ਬਿਮਾਰੀਆਂ ਦਾ ਕਾਰਣ ਬਣ ਸਕਦਾ ਹੈ।

ਮੈਦਾ ਕਣਕ ਦੇ ਆਟੇ ਤੋਂ ਤਿਆਰ ਕੀਤਾ ਜਾਂਦਾ ਹੈ, ਪਰ ਇਸ ਵਿਚੋਂ ਫਾਈਬਰ ਅਤੇ ਪੋਸ਼ਕ ਤੱਤ ਹਟਾ ਦਿੱਤੇ ਜਾਂਦੇ ਹਨ। ਇਸ ਕਾਰਨ ਇਸ ਵਿਚ ਵਿਟਾਮਿਨ ਤੇ ਮਿਨਰਲ ਨਹੀਂ ਰਹਿੰਦੇ। ਮੈਦਾ ਸਿਰਫ਼ ਕੈਲੋਰੀ ਦਿੰਦਾ ਹੈ ਪਰ ਪੋਸ਼ਣ ਨਹੀਂ, ਇਸ ਲਈ ਇਸਨੂੰ ‘ਖਾਲੀ ਕੈਲੋਰੀ’ ਕਿਹਾ ਜਾਂਦਾ ਹੈ।

ਮੈਦਾ ਖਾਣ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਜਾਂਦਾ ਹੈ, ਜਿਸ ਨਾਲ ਸਰੀਰ 'ਚ ਇੰਸੂਲਿਨ ਰਜ਼ਿਸਟੈਂਸ ਬਣਦਾ ਹੈ। ਇਹ ਹੌਲੀ-ਹੌਲੀ ਟਾਈਪ-2 ਡਾਇਬਟੀਜ਼ ਦਾ ਕਾਰਣ ਬਣ ਸਕਦਾ ਹੈ। ਇੰਸੂਲਿਨ ਵਧਣ ਨਾਲ ਸਰੀਰ 'ਚ ਸੋਜ ਤੇ ਆਕਸੀਡੇਟਿਵ ਸਟ੍ਰੈੱਸ ਵੀ ਵਧਦਾ ਹੈ।

ਰਿਸਰਚਾਂ ਮੁਤਾਬਕ, ਜਦੋਂ ਸਰੀਰ 'ਚ ਲੰਬੇ ਸਮੇਂ ਤੱਕ ਸੋਜ ਰਹਿੰਦੀ ਹੈ, ਤਾਂ ਸੈਲਜ਼ ਨੁਕਸਾਨੀ ਹੁੰਦੇ ਹਨ ਅਤੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਖਾਸ ਕਰਕੇ ਅੰਤੜੀ ਅਤੇ ਛਾਤੀ ਦੇ ਕੈਂਸਰ ਨਾਲ ਇਸਦਾ ਸਿੱਧਾ ਸੰਬੰਧ ਪਾਇਆ ਗਿਆ ਹੈ।

ਮੈਦੇ ਨੂੰ ਚਿੱਟਾ ਕਰਨ ਲਈ ਅਕਸਰ Benzoyl Peroxide ਵਰਗੇ ਕੈਮੀਕਲ ਵਰਤੇ ਜਾਂਦੇ ਹਨ, ਜੋ ਜਿਗਰ ਦੀ ਸਿਹਤ ਲਈ ਨੁਕਸਾਨਦੇਹ ਹੁੰਦੇ ਹਨ ਅਤੇ ਸਰੀਰ 'ਤੇ ਬੁਰਾ ਅਸਰ ਪਾ ਸਕਦੇ ਹਨ।

ਮੈਦੇ 'ਚ ਫਾਈਬਰ ਦੀ ਕਮੀ ਹੁੰਦੀ ਹੈ, ਜਿਸ ਕਾਰਨ ਇਹ ਆਸਾਨੀ ਨਾਲ ਨਹੀਂ ਪਚਦਾ। ਇਸ ਨੂੰ ਵੱਧ ਖਾਣ ਨਾਲ ਗੈਸ, ਕਬਜ਼ ਤੇ ਪੇਟ ਫੂਲਣ ਦੀ ਸਮੱਸਿਆ ਹੋ ਸਕਦੀ ਹੈ।

ਮਾਹਿਰਾਂ ਅਨੁਸਾਰ ਮੈਦਾ ਪੂਰੀ ਤਰ੍ਹਾਂ ਛੱਡਣ ਦੀ ਲੋੜ ਨਹੀਂ, ਪਰ ਇਸਨੂੰ ਘੱਟ ਖਾਣਾ ਚਾਹੀਦਾ ਹੈ।

ਮੈਦੇ ਦੀ ਥਾਂ ਕਣਕ, ਜਵਾਰ ਜਾਂ ਬਾਜਰੇ ਦਾ ਆਟਾ ਵਰਤੋ ਤੇ ਖੁਰਾਕ 'ਚ ਫਲ, ਸਬਜ਼ੀਆਂ ਅਤੇ ਫਾਈਬਰ ਵਾਲੇ ਅਨਾਜ ਸ਼ਾਮਲ ਕਰੋ।