ਕੀ ਅੰਡੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੈ ਸਕਦੈ ਦਿਲ ਦਾ ਦੌਰਾ?



ਅੰਡੇ ਖਾਣ ਨੂੰ ਲੈ ਕੇ ਲੋਕਾਂ ਦੇ ਵੱਖ-ਵੱਖ ਵਿਚਾਰ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਉਬਲੇ ਹੋਏ ਅੰਡੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ



ਉੱਥੇ ਹੀ ਦੂਜੇ ਪਾਸੇ ਆਮ ਲੋਕਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਅੰਡੇ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।



ਇਸਦੇ ਪੀਲੇ ਹਿੱਸੇ ਵਿੱਚ ਕੋਲੈਸਟ੍ਰੋਲ ਪਾਇਆ ਜਾਂਦਾ ਹੈ।



ਮਾਹਰਾਂ ਅਨੁਸਾਰ ਅੰਡੇ ਵਿੱਚ ਖੁਰਾਕੀ ਕੋਲੈਸਟ੍ਰੋਲ ਹੁੰਦਾ ਹੈ, ਜਦਕਿ ਬਲੱਡ ਕੋਲੇਸਟ੍ਰੋਲ ਦਿਲ ਨਾਲ ਸਬੰਧਤ ਬਿਮਾਰੀਆਂ ਲਈ ਜ਼ਿੰਮੇਵਾਰ ਹੁੰਦਾ ਹੈ।



ਡਾ: ਦਾ ਕਹਿਣਾ ਹੈ ਕਿ ਕੋਲੈਸਟ੍ਰੋਲ ਦੀ ਖੁਰਾਕ ਤੁਹਾਨੂੰ ਦਿਲ ਨਾਲ ਸਬੰਧਤ ਕਿਸੇ ਵੀ ਬਿਮਾਰੀ ਦੇ ਖਤਰੇ ਵਿੱਚ ਨਹੀਂ ਪਾਉਂਦੀ।



ਇਸ ਲਈ ਜੇਕਰ ਤੁਸੀਂ ਰੋਜ਼ਾਨਾ ਕੁਝ ਮਾਤਰਾ 'ਚ ਅੰਡੇ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੇ ਲਈ ਫਾਇਦੇਮੰਦ ਹੋਵੇਗਾ।



ਡਾ: ਸੁਧੀਰ ਦਾ ਕਹਿਣਾ ਹੈ ਕਿ ਰੋਜ਼ਾਨਾ ਆਪਣੀ ਖੁਰਾਕ ਵਿੱਚ ਦੋ ਉਬਲੇ ਹੋਏ ਅੰਡੇ ਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਵਧੀਆ ਹੋ ਸਕਦਾ ਹੈ



ਇਸ ਨਾਲ ਤੁਹਾਨੂੰ ਰੋਜ਼ਾਨਾ ਬਹੁਤ ਸਾਰੇ ਪੌਸ਼ਟਿਕ ਤੱਤ ਮਿਲ ਸਕਦੇ ਹਨ।