ਕੀ ਤੁਹਾਨੂੰ ਪਤਾ ਕੈਂਸਰ ਸਮੇਤ ਇਹਨਾਂ ਬਿਮਾਰੀਆਂ ਨੂੰ ਦੂਰ ਕਰਦੇ ਬੈਂਗਣ ?



ਫਾਈਬਰ ਤੇ ਐਂਟੀਆਕਸੀਡੈਂਟ ਅਜਿਹੇ ਦੋ ਪੋਸ਼ਕ ਤੱਤ ਹਨ ਜੋ ਬੈਂਗਣ ਨੂੰ ਕੈਂਸਰ ਤੋਂ ਦੂਰ ਕਰਨ ਵਾਲਾ ਆਹਾਰ ਬਣਾਉਂਦਾ ਹੈ।



ਫਾਈਬਰ ਪਾਚਨ ਤੰਤਰ 'ਚ ਟੌਕਸਿਨ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ ਅਤੇ ਕੋਲੋਨ ਕੈਂਸਰ ਦੀ ਰੋਕਥਾਮ 'ਚ ਫਾਇਦੇਮੰਦ ਸਾਬਿਤ ਹੁੰਦਾ ਹੈ।



ਇਸ ਤੋਂ ਇਲਾਵਾ ਐਂਟੀਆਕਸੀਡੈਂਟ ਕੋਸ਼ਿਕਾਵਾਂ ਨੂੰ ਮੁਕਤ ਕਣਾਂ ਤੋਂ ਹੋਣ ਵਾਲੇ ਨੁਕਸਾਨ ਨਾਲ ਲੜਨ 'ਚ ਮਦਦ ਕਰਦਾ ਹੈ ਯਾਨੀ ਇਹ ਸਬਜ਼ੀ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਾਲ ਲੜਦੀ ਹੈ।



ਹਰੇ ਬੈਂਗਣ 'ਚ ਬਹੁਤ ਜ਼ਿਆਦਾ ਮਾਤਰਾ 'ਚ ਪਾਣੀ ਹੁੰਦਾ ਹੈ। ਇਹ ਤੁਹਾਡੇ ਸਰੀਰ ਤੇ ਚਮੜੀ ਨੂੰ ਚੰਗੀ ਤਰ੍ਹਾਂ ਹਾਈਡ੍ਰੇਟਿਡ ਰੱਖਣ 'ਚ ਮਦਦ ਕਰਦਾ ਹੈ। ਨਾਲ ਹੀ ਮਿਨਰਲ ਅਤੇ ਵਿਟਾਮਿਨ ਸਾਫ਼ ਤੇ ਚਮਕਦਾਰ ਚਮੜੀ ਹਾਸਲ ਕਰਨ 'ਚ ਮਦਦ ਕਰਦਾ ਹੈ।



ਹਰੇ ਬੈਂਗਣ 'ਚ ਮੌਜੂਦ ਫਿਟੋਨਿਊਟ੍ਰਿਏਂਟਸ ਸੈੱਲ ਮੈਂਬ੍ਰੇਨ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਾਸਨ ਤੋਂ ਬਚਾਉਂਦਾ ਹੈ ਅਤੇ ਇਕ ਹਿੱਸੇ ਤੋਂ ਦੂਸਰੇ 'ਚ ਸੰਦੇਸ਼ ਪਹੁੰਚਾਉਣ ਦੀ ਸਹੂਲਤ ਦਿੰਦਾ ਹੈ।



ਯਾਨੀ ਇਸ ਨੂੰ ਖਾਣ ਨਾਲ ਦਿਮਾਗ਼ ਤਕ ਜਾਣ ਵਾਲੀਆਂ ਨਸਾਂ ਹਮੇਸ਼ਾ ਠੀਕ ਤਰ੍ਹਾਂ ਕੰਮ ਕਰਦੀਆਂ ਹਨ। ਇਸ ਤਰ੍ਹਾਂ ਨਾਲ ਮੈਮਰੀ ਫੰਕਸ਼ਨ ਸੁਰੱਖਿਅਤ ਰਹਿੰਦਾ ਹੈ।



ਹਰੇ ਬੈਂਗਣ ਦਾ ਸੇਵਨ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਕੋਰੀਆ 'ਚ ਲੋਕ ਇਸ ਨੂੰ ਲੋਅਰ ਬੈਕ ਪੇਨ, ਗਠੀਆ ਦੇ ਦਰਦ ਅਤੇ ਹੋਰ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਵਰਤਦੇ ਹਨ।



ਹਰਾ ਬੈਂਗਣ ਕੈਂਸਰ ਤੋਂ ਬਚਾਉਣ ਲਈ ਜਾਣਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਲੱਡ ਵੈਸਲਜ਼ ਨੂੰ ਠੀਕ ਰੱਖਣ 'ਚ ਵੀ ਮਦਦਗਾਰ ਹੈ।



ਇਸ ਵਿਚ ਲੁਕੇ ਹੋਏ ਗੁਣ ਹਨ ਜੋ ਬਲੱਡ ਵੈਸਲਜ਼ ਦੀ ਸੁਰੱਖਿਆ ਕਰਦੇ ਹਨ।