ਕਈ ਲੋਕ ਅਕਸਰ ਖੂਨ ਦੀ ਕਮੀ ਕਾਰਨ ਪ੍ਰੇਸ਼ਾਨ ਰਹਿੰਦੇ ਹਨ
ਕਈ ਦਵਾਈਆਂ ਲੈਣ ਦੇ ਬਾਵਜੂਦ ਅਨੀਮੀਆ ਦੂਰ ਨਹੀਂ ਹੁੰਦਾ
ਅਜਿਹੇ 'ਚ ਤੁਸੀਂ ਕਈ ਤਰ੍ਹਾਂ ਦੇ ਫਲ ਖਾ ਕੇ ਅਨੀਮੀਆ ਨੂੰ ਦੂਰ ਕਰ ਸਕਦੇ ਹੋ
ਖੂਨ ਵਧਾਉਣ ਲਈ ਚੁਕੰਦਰ, ਟਮਾਟਰ ਅਤੇ ਗਾਜਰ ਦਾ ਜੂਸ ਪੀ ਸਕਦੇ ਹੋ
ਇਸ ਨਾਲ ਸਰੀਰ 'ਚ ਖੂਨ ਵਧਦਾ ਹੈ
ਇਸ ਤੋਂ ਇਲਾਵਾ ਇਹ ਜੂਸ ਪੋਸ਼ਕ ਤੱਤਾਂ ਦੀ ਕਮੀ ਨੂੰ ਵੀ ਦੂਰ ਕਰਦਾ ਹੈ
ਅਨੀਮੀਆ ਨੂੰ ਦੂਰ ਕਰਨ ਲਈ ਤੁਸੀਂ ਅੰਜੀਰ ਖਾ ਸਕਦੇ ਹੋ
ਅੰਜੀਰ ਨੂੰ ਪਾਣੀ 'ਚ ਭਿਓ ਕੇ ਖਾਲੀ ਪੇਟ ਖਾਣ ਨਾਲ ਜ਼ਿਆਦਾ ਫਾਇਦੇ ਹੁੰਦੇ ਹਨ
ਤੁਸੀਂ ਅੰਜੀਰ ਨੂੰ ਸ਼ਹਿਦ ਵਿਚ ਮਿਲਾ ਕੇ ਖਾ ਸਕਦੇ ਹੋ
ਅਜਿਹਾ ਕਰਨ ਨਾਲ ਸਾਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ