ਜ਼ਿਆਦਾ ਆ ਰਹੀ ਨੀਂਦ ਤਾਂ ਸਰੀਰ ਵਿੱਚ ਹੋ ਗਈ ਆਹ ਵਿਟਾਮਿਨ ਦੀ ਕਮੀਂ ਜ਼ਿਆਦਾ ਸੋਣਾ ਚੰਗਾ ਹੁੰਦਾ ਹੈ ਇਹ ਵੀ ਜ਼ਰੂਰੀ ਨਹੀਂ ਹੈ ਜ਼ਿਆਦਾ ਸੋਣ ਨਾਲ ਵੀ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਥਕਾਵਟ ਅਤੇ ਜ਼ਿਆਦਾ ਨੀਂਦ ਆਉਣਾ ਵੀ ਵਿਟਾਮਿਨ ਦੀ ਕਮੀਂ ਹੋ ਸਕਦੀ ਹੈ ਵਿਟਾਮਿਨ ਬੀ12, ਬੀ3, ਬੀ5, ਬੀ6, ਬੀ9, ਬੀ2, ਸੀ ਅਤੇ ਡੀ ਦੀ ਕਮੀਂ ਕਰਕੇ ਜ਼ਿਆਦਾ ਨੀਂਦ ਆਉਂਦੀ ਹੈ ਇਸ ਵਿਟਾਮਿਨ ਵਿੱਚ ਬੀ12 ਅਤੇ ਡੀ ਬਹੁਤ ਜ਼ਰੂਰੀ ਹੁੰਦੇ ਹਨ ਉਮਰ ਦੇ ਨਾਲ-ਨਾਲ ਲੋਕਾਂ ਵਿੱਚ ਵਿਟਾਮਿਨ ਬੀ 12 ਦੀ ਕਮੀਂ ਹੋਣੀ ਸ਼ੁਰੂ ਹੋ ਜਾਂਦੀ ਹੈ ਦੁਨੀਆਂ ਵਿੱਚ 50 ਫੀਸਦੀ ਤੋਂ ਵੱਧ ਲੋਕਾਂ ਵਿੱਚ ਵਿਟਾਮਿਨ ਡੀ ਦੀ ਕਮੀਂ ਦੇਖੀ ਜਾਂਦੀ ਹੈ ਇਸ ਤੋਂ ਇਲਾਵਾ ਮੈਗਨੇਸ਼ੀਅਮ ਅਤੇ ਕੈਲਸ਼ੀਅਮ ਦੀ ਕਮੀਂ ਕਰਕੇ ਵੀ ਥਕਾਵਟ ਹੋ ਸਕਦੀ ਹੈ ਸਬਜੀਆਂ, ਫਲ ਅਤੇ ਮਾਸ ਖਾਣ ਨਾਲ ਵੀ ਵਿਟਾਮਿਨ ਦੀ ਕਮੀਂ ਦੂਰ ਹੋ ਸਕਦੀ ਹੈ