ਈਅਰਫੋਨ/ਹੈੱਡਫੋਨ ਜਿਸ ਦੀ ਵਰਤੋਂ ਹਰ ਉਮਰ ਵਰਗ ਦੇ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ। ਸਵੇਰ ਦੀ ਸੈਰ ਕਰਦਿਆਂ, ਸੜਕ ਪਾਰ ਕਰਦੇ ਸਮੇਂ, ਕਾਰ ’ਚ ਸਵਾਰ, ਬੱਸ ’ਚ ਯਾਤਰਾ ਕਰਦਿਆਂ, ਚਾਹ-ਕੌਫੀ ਪੀਂਦਿਆਂ ਜਾਂ ਦਫਤਰ 'ਚ ਕੰਮ ਕਰਦਿਆਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਸਾਰਾ ਦਿਨ ਸੰਗੀਤ ਸੁਣਦਿਆਂ ਜਾਂ ਈਅਰਫੋਨ ਰਾਹੀਂ ਗੱਲ ਕਰਦਿਆਂ ਵੇਖਦੇ ਹੋਏਗੇ। ਪਰ ਇਹ ਆਦਤ ਕੰਨਾਂ ਦੀ ਸਿਹਤ ਲਈ ਨੁਕਸਾਨਦਾਇਕ ਹੈ। ਈਅਰਫੋਨ ਆਵਾਜ਼ ਦੀਆਂ ਲਹਿਰਾਂ ਪੈਦਾ ਕਰਦੇ ਹਨ, ਜੋ ਸਾਡੇ ਕੰਨਾਂ ਤਕ ਪਹੁੰਚਦੀਆਂ ਹਨ, ਜਿਸ ਨਾਲ ਕੰਨ ਦਾ ਪਰਦਾ ਕੰਬ ਜਾਂਦਾ ਹੈ। ਇਹ ਕੰਬਣੀ ਛੋਟੀਆਂ ਹੱਡੀਆਂ ਰਾਹੀਂ ਅੰਦਰੂਨੀ ਕੰਨ ਵਿਚ ਫੈਲਦੀ ਹੈ ਤੇ ਕੋਕਲੀਅਰ ਤੱਕ ਪਹੁੰਚਦੀ ਹੈ ,ਜੋ ਅੰਦਰੂਨੀ ਕੰਨ ਵਿਚ ਇਕ ਕਮਰਾ ਹੈ ਤੇ ਇਹ ਤਰਲ ਨਾਲ ਭਰਿਆ ਹੁੰਦਾ ਹੈ। ’ਚ ਹਜ਼ਾਰਾਂ ਛੋਟੇ ਵਾਲ ਹੁੰਦੇ ਹਨ। ਜਦੋਂ ਇਹ ਕੰਬਣੀ ਕੋਕਲੀਅਰ ਤਕ ਪਹੁੰਚਦੀ ਹੈ, ਤਾਂ ਤਰਲ ਕੰਬਦੀ ਹੈ ਅਤੇ ਵਾਲਾਂ ਨੂੰ ਹਿਲਾਉਂਦੀ ਹੈ। ਆਵਾਜ਼ ਜਿੰਨੀ ਉੱਚੀ ਹੁੰਦੀ ਹੈ, ਵਾਲਾਂ ਦੀ ਗਤੀ ਨਾਲ ਕੰਬਣੀ ਓਨੀ ਹੀ ਤੇਜ਼ ਹੁੰਦੀ ਹੈ। ਆਵਾਜ਼ ਦੇ ਨਿਰੰਤਰ ਤੇ ਲੰਬੇ ਸਮੇਂ ਤਕ ਸੰਪਰਕ ’ਚ ਰਹਿਣ ਨਾਲ ਵਾਲਾਂ ਦੇ ਸੈੱਲ ਕੰਬਣੀ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਗੁਆ ਲੈਂਦੇ ਹਨ। ਨਾਲ ਸਥਾਈ ਸੁਣਨ ਦੀ ਘਾਟ ਜਾਂ ਬੋਲ਼ਾਪਨ ਵੀ ਹੋ ਸਕਦਾ ਹੈ। ਜ਼ਿਆਦਾ ਉੱਚੀ ਆਵਾਜ਼ ਨਾਲ ਸੁਣਨ ਸ਼ਕਤੀ ਹੁੰਦੀ ਪ੍ਰਭਾਵਿਤ। ਸਾਂ-ਸਾਂ ਦੀ ਆਵਾਜ਼ ਆਉਣ ਲੱਗਣਾ। ਸੁਣਨ ਦੀ ਘਾਟ, ਚੱਕਰ ਆਉਣਾ, ਕੰਨਾਂ ਦੀ ਲਾਗ, ਦਿਮਾਗ਼ ’ਤੇ ਪ੍ਰਭਾਵ ਪੈਣਾ, ਕੰਨਾਂ ’ਚ ਦਰਦ ਵਰਗੇ ਮਾੜੇ ਪ੍ਰਭਾਵ ਨਜ਼ਰ ਆਉਂਦੇ ਹਨ। ਕੰਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਆਦਤਾਂ ’ਚ ਤਬਦੀਲੀ ਲਿਆਉਣ ਨਾਲ ਹੋਣ ਵਾਲੇ ਕਿਸੇ ਵੀ ਗੰਭੀਰ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਆਵਾਜ਼ ਨੂੰ ਬਹੁਤ ਉੱਚੀ ਨਾ ਰੱਖੋ। ਹੈੱਡਫੋਨ ਦੀ ਵਰਤੋਂ ਕਰਦਿਆਂ ਸਪੀਕਰ ਦੀ ਆਵਾਜ਼ ਨੂੰ ਮੱਧਮ ਰੱਖਿਆ ਜਾਵੇ।