ਜਦੋਂ ਤੁਸੀਂ ਨਾਰੀਅਲ ਤੇਲ ਚਮੜੀ 'ਤੇ ਲਾਉਂਦੇ ਹੋ ਤਾਂ ਇਹ ਸੂਰਜ ਦੀਆਂ ਅਲਰਟਾਵਾਇਲੈੱਟ ਕਿਰਨਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ।



ਯੂਵੀ ਕਿਰਨਾਂ Skin Cancer ਦਾ ਜੋਖ਼ਮ ਵਧਾਉਂਦੀਆਂ ਹਨ ਤੇ ਝੁਰੜੀਆਂ ਤੇ ਡਾਰਕ ਸਪਾਟ ਦਾ ਕਾਰਨ ਬਣਦੀਆਂ ਹਨ। ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਨਾਰੀਅਲ ਤੇਲ ਸੂਰਜ ਦੀਆਂ 20 ਫ਼ੀਸਦੀ ਯੂਵੀ ਕਿਰਨਾਂ ਨੂੰ ਬਲਾਕ ਕਰ ਦਿੰਦਾ ਹੈ।



ਹਾਲਾਂਕਿ ਕਈ ਅਧਿਐਨਾਂ 'ਚ ਦੱਸਿਆ ਗਿਆ ਹੈ ਕਿ ਨਾਰੀਅਲ ਤੇਲ 'ਚ ਸਨ ਪ੍ਰੋਟੈਕਸ਼ਨ ਫੈਕਟਰ ਦੀ ਮਾਤਰਾ 7 ਹੁੰਦੀ ਹੈ ਜਿਹੜੀ ਕੁਝ ਦੇਸ਼ਾਂ 'ਚ ਮਿਨੀਮਮ ਰਿਕਮੈਂਡੇਸ਼ਨ ਤੋਂ ਕਾਫ਼ੀ ਘੱਟ ਹੈ।



ਨਾਰੀਅਲ ਤੇਲ ਬੈਕਟੀਰੀਆ ਖ਼ਿਲਾਫ਼ ਇਕ ਸ਼ਕਤੀਸ਼ਾਲੀ ਹਥਿਆਰ ਹੈ। ਮੂੰਹ 'ਚ ਬੈਕਟੀਰੀਆ ਦੰਦਾਂ 'ਚ ਪਲਾਕ, ਮੂੰਹ 'ਚ ਸੜਨ ਤੇ ਮਸੂੜਿਆਂ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ।



ਇਕ ਅਧਿਐਨ 'ਚ ਦੱਸਿਆ ਗਿਆ ਕਿ 10 ਮਿੰਟ ਤਕ ਨਾਰੀਅਲ ਤੇਲ ਨਾਲ ਕੁੱਲਾ ਕਰਨਾ ਸ਼ਰਤੀਆ ਬੈਕਟੀਰੀਆ ਘਟਾਉਣ 'ਚ ਮਦਦ ਕਰਦਾ ਹੈ।



ਅਧਿਐਨ ਮੁਤਾਬਿਕ, ਦੰਦਾਂ ਲਈ ਇਹ ਐਂਟੀਸੈਪਟਿਕ ਦੇ ਰੂਪ 'ਚ ਕੰਮ ਕਰਦਾ ਹੈ। ਇਕ ਹੋਰ ਅਧਿਐਨ 'ਚ ਕਿਹਾ ਗਿਆ ਹੈ ਕਿ ਨਾਰੀਅਲ ਤੇਲ ਨਾਲ ਰੋਜ਼ਾਨਾ ਕੁੱਲਾ ਕਰਨਾ ਬੱਚਿਆਂ ਦੇ ਦੰਦਾਂ 'ਚ ਸੋਜ਼ਿਸ਼ ਤੇ ਪਲਾਕ ਘਟਾਉਣ 'ਚ ਮਦਦ ਕਰਦਾ ਹੈ।



ਖੋਜ ਤੋਂ ਪਤਾ ਚੱਲਿਆ ਹੈ ਕਿ ਨਾਰੀਅਲ ਦਾ ਤੇਲ ਘੱਟੋ-ਘੱਟ ਮਿਨਰਲ ਆਇਲ ਤੇ ਹੋਰ ਰਵਾਇਤੀ ਮਾਇਸਚਰਾਈਜ਼ਰ ਦੇ ਰੂਪ 'ਚ ਕਰਨ 'ਤੇ ਚਮੜੀ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।



ਐਗਜ਼ੀਮਾ ਨਾਲ ਪੀੜਤ ਬੱਚਿਆਂ ਦੇ ਇਕ ਅਧਿਐਨ 'ਚ ਜਿਨ੍ਹਾਂ 47 ਫ਼ੀਸਦੀ ਬੱਚਿਆਂ ਦੇ ਇਲਾਜ 'ਚ ਨਾਰੀਅਲ ਤੇਲ ਦੀ ਵਰਤੋਂ ਕੀਤੀ ਗਈ, ਉਨ੍ਹਾਂ 'ਚ ਵੱਡਾ ਸੁਧਾਰ ਦੇਖਿਆ ਗਿਆ।