ਲਿਪਸਟਿਕ ਹਰ ਔਰਤ ਦੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲਗਾ ਦਿੰਦੀ ਹੈ ਪਰ ਰੋਜ਼ਾਨਾ ਇਸ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ! ਕੀ ਤੁਸੀਂ ਜਾਣਦੇ ਹੋ ਕਿ ਲਿਪਸਟਿਕ ਦੀ ਜ਼ਿਆਦਾ ਵਰਤੋਂ ਸਾਡੀ ਸਿਹਤ ਲਈ ਠੀਕ ਨਹੀਂ ਹੈ ਇਸ ਵਿਚ ਮੌਜੂਦ ਕੁੱਝ ਖਤਰਨਾਕ ਰਸਾਇਣ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ 'ਚ ਕੁਝ ਹਾਨੀਕਾਰਕ ਕੈਮੀਕਲ ਹੁੰਦੇ ਹਨ? ਜਿਵੇਂ ਕਿ ਪਾਰਾ, ਲੀਡ ਅਤੇ ਕੈਡਮੀਅਮ, ਜੋ ਸਾਡੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਹਨ ਜੇਕਰ ਅਸੀਂ ਬਹੁਤ ਜ਼ਿਆਦਾ ਲਿਪਸਟਿਕ ਲਗਾਉਂਦੇ ਹਾਂ, ਤਾਂ ਸਾਡੇ ਬੁੱਲ ਸੁੱਕੇ ਅਤੇ ਫਟੇ ਵੀ ਹੋ ਸਕਦੇ ਹਨ ਇਸ ਨਾਲ ਚਿਹਰੇ 'ਤੇ ਐਲਰਜੀ, ਬੁੱਲ੍ਹਾਂ ਦੇ ਰੰਗ 'ਚ ਬਦਲਾਅ ਅਤੇ ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਲੰਬੇ ਸਮੇਂ ਤੱਕ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ ਦਾ ਰੰਗ ਗੂੜਾ ਕਾਲਾ ਹੋ ਸਕਦਾ ਹੈ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਲਿਪਸਟਿਕ ਦੇ ਕੁੱਝ ਹਿੱਸੇ ਸਾਡੇ ਸਰੀਰ ਦੇ ਅੰਦਰ ਵੀ ਜਾ ਸਕਦੇ ਹਨ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਹ ਅੱਗੇ ਚੱਲ ਕੇ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ