ਬਰਸਾਤ ਦੇ ਮੌਸਮ ਵਿਚ ਅੱਖਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ



ਇਸ ਮੌਸਮ ਵਿਚ ਮੀਂਹ ਕਾਰਨ ਹਵਾ ਵਿਚ ਨਮੀਂ ਰਹਿੰਦੀ ਹੈ, ਜਿਸ ਕਰਾਨ ਅੱਖਾਂ ਦੇ ਫਲੂ (eye flu) ਦਾ ਖ਼ਤਰਾ ਵਧ ਜਾਂਦਾ ਹੈ।



ਆਓ ਜਾਣਦੇ ਹਾਂ ਕਿ ਅੱਖਾਂ ਦੇ ਫਲੂ ਦੇ ਕੀ ਲੱਛਣ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ...



ਅੱਖਾਂ ਵਿਚ ਜਲਨ ਹੋਣਾ



ਅੱਖਾਂ ਦੀ ਸੋਜ ਅਤੇ ਲਾਲੀ ਹੋਣਾ



ਅੱਖਾਂ ਵਿੱਚ ਖੁਜਲੀ ਆਦਿ ਹੋਣਾ ਆਈ ਫਲੂ ਦੇ ਲੱਛਣ ਹੋ ਸਕਦੇ ਹਨ



ਆਈ ਫਲੂ ਸੰਪਰਕ ਨਾਲ ਫੈਲਦਾ ਹੈ। ਇਸ ਲਈ ਜਿਸ ਕਿਸੇ ਵੀ ਵਿਅਕਤੀ ਨੂੰ ਆਈ ਫਲੂ ਹੋ ਜਾਵੇ, ਉਸ ਨੂੰ ਪਹਿਲਾਂ ਜਨਤਕ ਥਾਵਾਂ ਉਤੇ ਜਾਣ ਤੋਂ ਬਚਣਾ ਚਾਹੀਦਾ ਹੈ।



ਆਈ ਫਲੂ ਹੋਣ ਉਪਰੰਤ ਤੁਹਾਨੂੰ ਅੱਖਾਂ ਉੱਤੇ ਐਨਕਾਂ ਲਾਉਣੀਆਂ ਚਾਹੀਦੀਆਂ ਹਨ ਅਤੇ ਅੱਖਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।



ਤੁਹਾਨੂੰ ਅੱਖਾਂ ਨੂੰ ਥੋੜੇ ਥੋੜੇ ਸਮੇਂ ਬਾਅਦ ਤਾਜ਼ੇ ਪਾਣੀ ਨਾਲ ਧੋਣਾ ਚਾਹੀਦਾ ਹੈ।



ਕੋਈ ਵੀ ਸਮੱਸਿਆ ਆਉਣ ਉਪਰੰਤ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।