ਨਕਲੀ ਅਦਰਕ ਨਾਲ ਹੋ ਸਕਦਾ ਕੈਂਸਰ, ਇਦਾਂ ਕਰੋ ਪਛਾਣ
ਜੇਕਰ ਤੁਸੀਂ ਅਦਰਕ ਵਾਲੀ ਚਾਹ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ
ਚਾਹ ਤੋਂ ਲੈਕੇ ਖਾਣ ਤੱਕ ਹਰ ਥਾਂ ਤੁਹਾਨੂੰ ਅਦਰਕ ਦਾ ਸੁਆਦ ਮਿਲ ਜਾਂਦਾ ਹੈ
ਇਸ ਸਮੇਂ ਬਜ਼ਾਰ ਵਿੱਚ ਤੇਜ਼ੀ ਨਾਲ ਨਕਲੀ ਅਦਰਕ ਮਿਲ ਰਿਹਾ ਹੈ, ਜੋ ਕਿ ਤੁਹਾਡੇ ਲਈ ਸਹੀ ਨਹੀਂ ਹੈ
ਆਓ ਤੁਹਾਨੂੰ ਦੱਸਦੇ ਹਾਂ ਕਿ ਨਕਲੀ ਅਦਰਕ ਨਾਲ ਹੋ ਸਕਦਾ ਕੈਂਸਰ
ਨਕਲੀ ਅਦਰਕ ਨੂੰ ਐਸਿਡ ਵਿੱਚ ਭਿਓਂ ਕੇ ਰੱਖਿਆ ਜਾਂਦਾ ਹੈ, ਜਦੋਂ ਤੁਸੀਂ ਇਸ ਨੂੰ ਖਾਂਦੇ ਹੋ ਤਾਂ ਕਾਫੀ ਨੁਕਸਾਨ ਹੁੰਦਾ ਹੈ
ਜਦੋਂ ਤੁਸੀਂ ਅਦਰਕ ਨੂੰ ਛਿਲਦੇ ਹੋ ਤਾਂ ਨਕਲੀ ਅਦਰਕ ਦਾ ਛਿਲਕਾ ਸਖ਼ਤ ਅਤੇ ਕੱਢਣ ਵਿੱਚ ਮੁਸ਼ਕਿਲ ਹੋ ਜਾਂਦਾ ਹੈ
ਜੇਕਰ ਤੁਹਾਨੂੰ ਸਾਫ ਅਤੇ ਚਮਕਦਾਰ ਅਦਰਕ ਦਿਖ ਰਿਹਾ ਹੈ ਤਾਂ ਉਸ ਨੂੰ ਖਰੀਦਣ ਤੋਂ ਬਚੋ
ਇਸ ਤੋਂ ਇਲਾਵਾ ਤੁਸੀਂ ਅਸਲੀ ਅਦਰਕ ਨੂੰ ਉਸ ਦੀ ਮਹਿਕ ਨਾਲ ਵੀ ਪਛਾਣ ਸਕਦੇ ਹੋ, ਇਹ ਹਮੇਸ਼ਾ ਤਿਖੀ ਹੁੰਦੀ ਹੈ
ਜੇਕਰ ਅਦਰਕ ਤੋਂ ਕੋਈ ਮਹਿਕ ਨਹੀਂ ਆ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਕਲੀ ਹੈ