ਠੰਡ ਦੇ ਮੌਸਮ ਵਿੱਚ ਸਰੀਰ ਨੂੰ ਗਰਮ ਅਤੇ ਤਾਕਤਵਰ ਰੱਖਣ ਲਈ ਖਾਣ-ਪੀਣ ਦਾ ਸਹੀ ਚੋਣ ਕਰਨੀ ਬਹੁਤ ਜ਼ਰੂਰੀ ਹੈ।



ਇਸ ਤੋਂ ਇਲਾਵਾ ਮੋਟੇ ਸਵੈਟਰ, ਜੈਕਟ, ਅਤੇ ਸ਼ਾਲ ਵਰਗੇ ਕਪੜੇ ਪਹਿਨੋ। ਸਿਰ ਨੂੰ ਕਵਰ ਕਰਨ ਲਈ ਟੋਪੀ ਅਤੇ ਹੱਥਾਂ ਲਈ ਦਸਤਾਨੇ ਪਹਿਨੋ।



ਗੁੜ ਅਤੇ ਤਿਲ ਦੇ ਲੱਡੂ ਜਾਂ ਹੋਰ ਪਕਵਾਨ ਖਾਓ। ਇਹ ਸਰੀਰ ਨੂੰ ਗਰਮੀ ਦੇਣ ਵਿੱਚ ਮਦਦਗਾਰ ਹੁੰਦੇ ਹਨ।



ਬਦਾਮ, ਅਖਰੋਟ, ਕਿਸ਼ਮਿਸ ਅਤੇ ਖਜੂਰ ਦਾ ਸੇਵਨ ਕਰੋ। ਇਹ ਊਰਜਾ ਭਰਪੂਰ ਭੋਜਨ ਹਨ।

ਸਰਦੀਆਂ ਦੇ ਵਿੱਚ ਆਪਣੇ ਖਾਣੇ ਵਿੱਚ ਘਿਓ ਅਤੇ ਮੱਖਣ ਨੂੰ ਸ਼ਾਮਲ ਕਰੋ। ਇਹ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਦੇ ਹਨ।



ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਸਰਦੀ ਦੇ ਮੌਸਮ ਵਿੱਚ ਆਦਰਸ਼ ਭੋਜਨ ਹਨ।



ਦਾਲਚੀਨੀ, ਲੌਂਗ, ਅਤੇ ਹਲਦੀ ਵਰਗੇ ਮਸਾਲਿਆਂ ਨਾਲ ਖਾਣਾ ਪਕਾਓ। ਇਹ ਸਰੀਰ ਨੂੰ ਗਰਮ ਰੱਖਦੇ ਹਨ।



ਅੰਡੇ, ਚਿਕਨ, ਅਤੇ ਮੱਛੀ ਵਰਗੇ ਪ੍ਰੋਟੀਨ ਰਿਚ ਭੋਜਨ ਸਰੀਰ ਦੀ ਗਰਮੀ ਬਣਾਈ ਰੱਖਦੇ ਹਨ।



ਗਰਮ ਸੂਪ ਜਿਵੇਂ ਕਿ ਚਿਕਨ, ਦਾਲ, ਜਾਂ ਸਬਜ਼ੀ ਦਾ ਸੂਪ ਪੀਓ।

ਗਰਮ ਸੂਪ ਜਿਵੇਂ ਕਿ ਚਿਕਨ, ਦਾਲ, ਜਾਂ ਸਬਜ਼ੀ ਦਾ ਸੂਪ ਪੀਓ।

ਰਾਤ ਨੂੰ ਹਲਦੀ ਦੇ ਨਾਲ ਗਰਮ ਦੁੱਧ ਪੀਣ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਰੋਗਾਂ ਤੋਂ ਬਚਾਅ ਹੁੰਦਾ ਹੈ।



ਅਦਰਕ ਅਤੇ ਲੱਸਣ ਨੂੰ ਖਾਣੇ ਦਾ ਹਿੱਸਾ ਬਣਾਓ। ਇਹ ਠੰਡ ਤੋਂ ਸੁਰੱਖਿਆ ਕਰਦੇ ਹਨ।