ਕਣਕ ਦਾ ਆਟਾ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ ਪਰ ਜਦੋਂ ਇਸ ਦਾ ਜ਼ਿਆਦਾ ਸੇਵਨ ਕਰਦੇ ਹਾਂ ਤਾਂ ਇਸ ਦਾ ਸਾਡੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।



ਕਣਕ ਦੀ ਐਲਰਜੀ ਜਿਸ ਨੂੰ Wheat allergy ਕਿਹਾ ਜਾਂਦਾ ਹੈ,ਜੋ ਕਿ ਪਿਛਲੇ ਕੁੱਝ ਸਮੇਂ ਤੋਂ ਨਵੀਂ ਸਮੱਸਿਆ ਬਣ ਕੇ ਉੱਭਰ ਰਹੀ ਹੈ।







ਇਹ ਹੌਲੀ-ਹੌਲੀ ਇੱਕ ਆਮ ਐਲਰਜੀ ਦੇ ਰੂਪ ਵਿੱਚ ਉੱਭਰ ਰਿਹਾ ਹੈ। ਕਣਕ ਵਿੱਚ ਗਲੂਟਨ ਹੁੰਦਾ ਹੈ, ਜਿਸ ਕਾਰਨ ਇਹ ਅਨਾਜ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।



ਜ਼ਿਆਦਾ ਕਣਕ ਦਾ ਆਟਾ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਬਲੋਟਿੰਗ ਜਾਂ ਕਬਜ਼ ਹੋ ਸਕਦੀ ਹੈ।



ਦਰਅਸਲ, ਕਣਕ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪਰ ਜਦੋਂ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਧਾ ਜਾਂਦਾ ਹੈ ਤਾਂ ਇਹ ਪਾਚਨ ਤੰਤਰ 'ਤੇ ਅਸਰ ਪਾਉਂਦੀ ਹੈ।



ਜੇਕਰ ਤੁਸੀਂ ਕਣਕ ਖਾਣ ਤੋਂ ਬਾਅਦ ਪੇਟ ਵਿੱਚ ਅਜਿਹੀ ਕੋਈ ਸਮੱਸਿਆ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਕਣਕ ਤੋਂ ਐਲਰਜੀ ਹੋ ਸਕਦੀ ਹੈ।



ਕਣਕ ਦੇ ਆਟੇ ਦੀ ਬਹੁਤ ਜ਼ਿਆਦਾ ਖਪਤ ਚਮੜੀ ਦੀ ਐਲਰਜੀ, ਚੰਬਲ ਅਤੇ ਹੋਰ ਚਮੜੀ ਦੀਆਂ ਸਮੱਸਿਆਵਾਂ ਦੇ ਤੁਹਾਡੇ ਜੋਖਮ ਨੂੰ ਵਧਾ ਸਕਦੀ ਹੈ, ਖਾਸ ਕਰਕੇ ਜੇਕਰ ਤੁਹਾਨੂੰ ਕਣਕ ਨਾਲ ਸੰਬੰਧਿਤ ਐਲਰਜੀ ਹੈ।



ਤੁਹਾਨੂੰ ਕਣਕ ਖਾਣ ਤੋਂ ਬਾਅਦ ਚਮੜੀ 'ਤੇ ਖਾਰਸ਼, ਲਾਲ ਧੱਫੜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਇਹ ਵੀ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਕਣਕ ਦੀ ਸਮੱਸਿਆ ਹੈ।



ਕਣਕ ਦਾ ਆਟਾ ਖਾਣ ਨਾਲ ਸਾਹ ਦੀ ਸਮੱਸਿਆ ਵੀ ਹੋ ਸਕਦੀ ਹੈ



ਕਣਕ ਖਾਣ ਤੋਂ ਬਾਅਦ ਕੁਝ ਲੋਕਾਂ ਨੂੰ ਅਕਸਰ ਸਿਰ ਦਰਦ ਜਾਂ ਮਾਈਗ੍ਰੇਨ ਦੀ ਸਮੱਸਿਆ ਰਹਿੰਦੀ ਹੈ। ਇਹ ਵੀ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਕਣਕ ਤੋਂ ਐਲਰਜੀ ਹੋ ਸਕਦੀ ਹੈ।