ਮਾਈਗ੍ਰੇਨ ਮਨੁੱਖ ’ਚ ਪਾਇਆ ਜਾਣ ਵਾਲਾ ਆਮ ਰੋਗ ਹੈ। ਵਿਸ਼ਵ ਦੀ 42 ਫ਼ੀਸਦੀ ਆਬਾਦੀ ਇਸ ਰੋਗ ਤੋਂ ਪ੍ਰਭਾਵਿਤ ਹੈ। ਹਰ ਉਮਰ ਦਾ ਵਿਅਕਤੀ ਇਸ ਦਾ ਸ਼ਿਕਾਰ ਹੋ ਸਕਦਾ ਹੈ। ਇਸ ਦਾ ਦਰਦ ਬਹੁਤ ਤੇਜ਼ ਹੁੰਦਾ ਹੈ।

ਇਸ ਰੋਗ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਖਾਣ-ਪੀਣ 'ਚ ਗੜਬੜੀ ਤੇ ਕੁਝ ਸਰੀਰਕ ਦੋਸ਼ ਇਸ ਰੋਗ ਨੂੰ ਹੱਲਾਸ਼ੇਰੀ ਦਿੰਦੇ ਹਨ। ਤਲਿਆ ਤੇ ਭਾਰੀ ਭੋਜਨ ਨਾਲ ਵੀ ਦਰਦ ਹੋ ਸਕਦਾ ਹੈ।



ਇਸ ਦਾ ਬਹੁਤਾ ਸਬੰਧ ਤਣਾਅ ਨਾਲ ਹੀ ਹੈ। ਇਸ ਲਈ ਤਣਾਅ ਤੋਂ ਬਚਣਾ ਜ਼ਰੂਰੀ ਹੋ ਜਾਂਦਾ ਹੈ।

ਜਿਹੜੇ ਲੋਕ ਦਿਮਾਗ਼ੀ ਕੰਮਾਂ ਵਿਚ ਵਧੇਰੇ ਗ੍ਰਸਤ ਰਹਿੰਦੇ ਹਨ, ਉਨ੍ਹਾਂ ਨੂੰ ਇਹ ਤਕਲੀਫ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।



ਮਾਈਗਰੇਨ ਦੇ ਰੋਗੀਆਂ ’ਚ ਇਹ ਲੱਛਣ ਆਮ ਵੇਖੇ ਜਾ ਸਕਦੇ- ਜਿਵੇਂ ਦਿਲ ਘਬਰਾਉਣਾ, ਉਲਟੀ ਆਉਣਾ, ਚਿਹਰਾ ਪੀਲਾ ਪੈ ਜਾਣਾ, ਅੱਖਾਂ ਅੱਗੇ ਹਨੇਰਾ ਛਾ ਜਾਣਾ, ਚੱਕਰ ਆਉਣੇ,ਪਸੀਨਾ ਤੇ ਪਿਸ਼ਾਬ ਦਾ ਵਾਰ-ਵਾਰ ਆਉਣਾ

ਜਿਸ ਸਮੇਂ Migraine ਦਾ ਦੌਰਾ ਪਵੇ ਤਾਂ ਰੋਗੀ ਨੂੰ ਚਾਹੀਦਾ ਹੈ ਕਿ ਉਹ ਬਗੈਰ ਸਿਰਹਾਣੇ ਦੇ ਸਿੱਧਾ ਲੇਟ ਜਾਵੇ। ਮਾਈਗ੍ਰੇਨ ਦਾ ਰੋਗੀ ਰੋਸ਼ਨੀ ਬਰਦਾਸ਼ਤ ਨਹੀਂ ਕਰ ਸਕਦਾ।



ਇਸ ਲਈ ਉਸ ਨੂੰ ਹਨੇਰੇ ਵਾਲੇ ਕਮਰੇ ’ਚ ਸਿੱਧਾ ਲੰਮਾ ਪਾ ਦੇਣਾ ਚਾਹੀਦਾ ਹੈ।



ਇਸ ਹਾਲਤ ਵਿਚ ਜੇ ਸਿਰ, ਧੌਣ ਪਿੱਠ ਤੇ ਮੋਢਿਆਂ ਦੀ ਮਾਲਿਸ਼ ਕੀਤੀ ਜਾਵੇ ਤਾਂ ਰੋਗੀ ਨੂੰ ਆਰਾਮ ਮਿਲਦਾ ਹੈ।



ਜੇ ਰੋਗੀ ਨੂੰ ਲੱਗੇ ਕਿ ਉਸ ਨੂੰ ਬਹੁਤ ਤੇਜ਼ ਤੇ ਬਰਦਾਸ਼ਤ ਤੋਂ ਬਾਹਰ ਸਿਰ ਦਰਦ ਹੋ ਰਿਹਾ ਹੈ ਤਾਂ ਉਸ ਦੇ ਸਿਰ 'ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖੋ।



ਜੇ ਰੋਗੀ ਨੂੰ ਅੱਖਾਂ ਦੇ ਕਿਸੇ ਰੋਗ ਤੋਂ ਮਾਈਗ੍ਰੇਨ ਦਾ ਦਰਦ ਹੁੰਦਾ ਹੈ ਤਾਂ ਉਸ ਨੂੰ ਅੱਖਾਂ ਦੇ ਕਿਸੇ ਮਾਹਿਰ ਡਾਕਟਰ ਤੋਂ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ।