ਘਰ ਦੇ ਕਈ ਵਾਰ ਰੋਟੀ ਜ਼ਿਆਦਾ ਵੱਧ ਬਣ ਜਾਂਦੀ ਹੈ, ਤਾਂ ਰੋਟੀ ਬਚ ਜਾਂਦੀ ਹੈ, ਤਾਂ ਲੋਕ ਅਕਸਰ ਹੀ ਇਸ ਨੂੰ ਬਾਹਰ ਸੁੱਟ ਦਿੰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਾਸੀ ਰੋਟੀ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦੀ ਹੈ। ਸਿਹਤ ਮਾਹਿਰਾਂ ਮੁਤਾਬਕ ਤਾਜ਼ੀ ਰੋਟੀ ਨਾਲੋਂ ਬਾਸੀ ਰੋਟੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਬਾਸੀ ਰੋਟੀ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ। ਇਸ ਨਾਲ ਤੁਰੰਤ ਊਰਜਾ ਮਿਲਦੀ ਹੈ। ਇਸ ਲਈ ਨਾਸ਼ਤੇ 'ਚ ਬਾਸੀ ਰੋਟੀ ਖਾਣਾ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਰੋਟੀ ਦੇ ਸ਼ੂਗਰ ਰੋਗੀਆਂ ਲਈ ਬਹੁਤ ਸਾਰੇ ਫਾਇਦੇ ਹਨ। ਬਾਸੀ ਰੋਟੀ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਫਾਈਬਰ ਨਾ ਸਿਰਫ ਪਾਚਨ ਨੂੰ ਸੁਧਾਰਦਾ ਹੈ ਬਲਕਿ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ। ਬਾਸੀ ਰੋਟੀ ਪੇਟ ਫੁੱਲਣ ਅਤੇ ਐਸੀਡਿਟੀ ਤੋਂ ਰਾਹਤ ਦਿੰਦੀ ਹੈ। ਬਾਸੀ ਰੋਟੀ ਵਿਚ ਫਾਈਬਰ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ। ਇਹ ਭਾਰ ਵਧਾਉਣ ਅਤੇ ਚੰਗੀ ਸਿਹਤ ਬਣਾਈ ਰੱਖਣ ਵਿਚ ਬਹੁਤ ਮਦਦਗਾਰ ਹੈ। ਦੁੱਧ ਦੇ ਨਾਲ ਬਾਸੀ ਰੋਟੀ ਖਾਣ ਨਾਲ ਭਾਰ ਵਧਾਉਣ ਵਿੱਚ ਮਦਦ ਮਿਲਦੀ ਹੈ। ਬਾਸੀ ਰੋਟੀ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਖਾਸ ਕਰਕੇ ਜਦੋਂ ਇਸ ਵਿਚ ਪੌਸ਼ਟਿਕ ਅਨਾਜ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕਸਰਤ ਕਰਨ ਵਾਲਿਆਂ ਲਈ ਚੰਗੀ ਖੁਰਾਕ ਮੰਨੀ ਜਾਂਦੀ ਹੈ। ਇਸ ਲਈ ਬਾਸੀ ਰੋਟੀ ਦੇ ਫਾਇਦੇ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖ ਸਕਦੇ ਹਨ।