ਕੈਂਸਰ ਇੱਕ ਖ਼ਤਰਨਾਕ ਬਿਮਾਰੀ ਹੈ ਜਿਸਦਾ ਇਲਾਜ ਔਖਾ ਹੈ। ਹਾਲ ਹੀ ਵਿੱਚ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਵਰਤ ਰੱਖਣ ਨਾਲ ਕੈਂਸਰ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਚੂਹਿਆਂ 'ਤੇ ਕੀਤੀ ਗਈ ਇਸ ਖੋਜ 'ਚ ਪਾਇਆ ਗਿਆ ਕਿ ਵਰਤ ਰੱਖਣ ਨਾਲ ਸਰੀਰ ਦੀ ਕੁਦਰਤੀ ਰੱਖਿਆ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਹ ਨੈਚੁਰਲ ਕਿਲਰ ਸੈੱਲਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਂਦਾ ਹੈ, ਜੋ ਕੈਂਸਰ ਸੈੱਲਾਂ 'ਤੇ ਹਮਲਾ ਕਰਦੇ ਹਨ। ਵਰਤ ਦੇ ਦੌਰਾਨ ਇਹ ਸੈੱਲ ਸ਼ੂਗਰ ਦੀ ਬਜਾਏ ਫੈਟ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਇਹ ਕੈਂਸਰ ਸੈੱਲਾਂ ਨੂੰ ਨਸ਼ਟ ਕਰਨ ਦੇ ਯੋਗ ਹੁੰਦੇ ਹਨ। ਇਸ ਖੋਜ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਵਰਤ ਰੱਖਣ ਨਾਲ ਟਿਊਮਰ ਵਾਲੇ ਮਾਹੌਲ ਵਿਚ ਵੀ ਇਹ ਸੈੱਲ ਪੈਦਾ ਹੋ ਸਕਦੇ ਹਨ ਅਤੇ ਕੈਂਸਰ ਨਾਲ ਲੜਨ ਦੀ ਸਮਰੱਥਾ ਵਧ ਜਾਂਦੀ ਹੈ। ਜਰਮਨ ਕੈਂਸਰ ਰਿਸਰਚ ਸੈਂਟਰ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਰੁਕ-ਰੁਕ ਕੇ ਵਰਤ ਰੱਖਣ ਨਾਲ ਫੈਟੀ ਲਿਵਰ, ਜਿਗਰ ਦੀ ਸੋਜ ਅਤੇ ਜਿਗਰ ਦੇ ਕੈਂਸਰ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।