ਵਿਟਾਮਿਨ-ਈ ਦੀ ਠੀਕ ਮਾਤਰਾ ਸਕਿਨ, ਅੱਖਾਂ, ਵਾਲਾਂ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀ ਹੈ।

ਵਿਟਾਮਿਨ-ਈ ਦੀ ਠੀਕ ਮਾਤਰਾ ਸਕਿਨ, ਅੱਖਾਂ, ਵਾਲਾਂ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀ ਹੈ।

ਇਸ ਦੀ ਕਮੀ ਕਾਰਨ ਥਕਾਵਟ, ਨਜ਼ਰ ਦੀ ਕਮਜ਼ੋਰੀ, ਜਾਂ ਚਮੜੀ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਇਸ ਲਈ ਇਸ ਤੱਤ ਨੂੰ ਨਜ਼ਰਅੰਦਾਜ਼ ਕਰਨਾ ਸਰੀਰ ਦੀ ਸਿਹਤ ਲਈ ਘਾਤਕ ਹੋ ਸਕਦਾ ਹੈ।

ਵਿਟਾਮਿਨ-ਈ ਦੀ ਕਮੀ ਕਾਰਨ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਦਰਦ ਮਹਿਸੂਸ ਹੋ ਸਕਦਾ ਹੈ।

ਇਹ ਵਿਟਾਮਿਨ ਦਿਮਾਗੀ ਪ੍ਰਣਾਲੀ ਅਤੇ ਮਾਸਪੇਸ਼ੀਆਂ 'ਚ ਤਾਲਮੇਲ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦੀ ਘਾਟ ਨਾਲ ਸਰੀਰ ਦੀ ਗਤੀਵਿਧੀ ਤੇ ਵੀ ਅਸਰ ਪੈ ਸਕਦਾ ਹੈ।



ਵਿਟਾਮਿਨ ਈ ਦੀ ਕਮੀ ਨਾਲ ਦਿਮਾਗੀ ਪ੍ਰਣਾਲੀ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ। ਇਸ ਕਾਰਨ ਹੱਥਾਂ ਤੇ ਪੈਰਾਂ ਵਿੱਚ ਝਰਨਾਹਟ ਜਾਂ ਸੁੰਨ ਹੋਣ ਦੀ ਸਮੱਸਿਆ ਹੋ ਸਕਦੀ ਹੈ।

ਵਿਟਾਮਿਨ ਈ ਵਾਲਾਂ ਦੀ ਗ੍ਰੋਥ ਅਤੇ ਸਿਹਤ ਲਈ ਬਹੁਤ ਜ਼ਰੂਰੀ ਹੈ। ਜੇ ਇਸ ਦੀ ਕਮੀ ਹੋ ਜਾਵੇ ਤਾਂ ਵਾਲ ਸੁੱਕੇ, ਬੇਜਾਨ ਅਤੇ ਕਮਜ਼ੋਰ ਹੋ ਜਾਂਦੇ ਹਨ।

ਇਸ ਕਾਰਨ ਉਹ ਜ਼ਿਆਦਾ ਡਿੱਗਣ ਲੱਗਦੇ ਹਨ ਅਤੇ ਵਾਲਾਂ ਦੀ ਚਮਕ ਵੀ ਘਟ ਜਾਂਦੀ ਹੈ।



ਵਿਟਾਮਿਨ ਈ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਨੂੰ ਵਧਾਉਂਦਾ ਹੈ।

ਵਿਟਾਮਿਨ ਈ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਨੂੰ ਵਧਾਉਂਦਾ ਹੈ।

ਇਹ ਸਾਨੂੰ ਇਨਫੈਕਸ਼ਨ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ। ਜੇਕਰ ਇਹ ਘੱਟ ਹੋ ਜਾਵੇ, ਤਾਂ ਅਸੀਂ ਵਾਰ-ਵਾਰ ਬਿਮਾਰ ਹੋ ਸਕਦੇ ਹਾਂ।