ਫੈਟੀ ਲੀਵਰ ਦੀ ਇਦਾਂ ਕਰੋ ਪਛਾਣ
ਫੈਟੀ ਲੀਵਰ ਦੀ ਬਿਮਾਰੀ ਦਾ ਮਤਲਬ ਹੈ ਲੀਵਰ ਵਿੱਚ ਜ਼ਿਆਦਾ ਚਰਬੀ ਹੋਣਾ
ਇਸ ਸਮੱਸਿਆ ਨਾਲ 5-20 ਫੀਸਦੀ ਭਾਰਤੀ ਪ੍ਰਭਾਵਿਤ ਹੁੰਦੇ ਹਨ
ਫੈਟੀ ਲੀਵਰ ਦੇ ਤਿੰਨ ਪੜਾਅ ਹਨ, ਪਹਿਲਾ - ਸਾਧਾਰਣ ਫੈਟੀ ਲੀਵਰ
ਦੂਜਾ ਸੋਜ ਦੇ ਨਾਲ ਫੈਟੀ ਲੀਵਰ ਅਤੇ ਤੀਜਾ ਫੈਟੀ ਲੀਵਰ ਜਿਸ ਵਿੱਚ ਲੀਵਰ ਦੀ ਸਕਾਰਿੰਗ ਹੋਵੇ ਜਾਂ ਲੀਵਰ ਸਖ਼ਤ ਹੋ ਜਾਵੇ
ਆਓ ਤੁਹਾਨੂੰ ਦੱਸਦੇ ਹਾਂ ਕਿ ਫੈਟੀ ਲੀਵਰ ਦੀ ਪਛਾਣ ਕਿਵੇਂ ਕੀਤੀ ਜਾ ਸਕੇ
ਜ਼ਿਆਦਾਤਰ ਲੋਕਾਂ ਵਿੱਚ ਇਸ ਦਾ ਕੋਈ ਖਾਸ ਲੱਛਣ ਨਹੀਂ ਹੁੰਦਾ ਹੈ
ਕੁਝ ਲੋਕਾਂ ਨੂੰ ਫੈਟੀ ਲੀਵਰ ਕਰਕੇ ਪੇਟ ਦੇ ਖੱਬੇ ਪਾਸੇ ਦਰਦ ਹੁੰਦਾ ਹੈ
ਹੋਰ ਲੱਛਣ ਜਿਵੇਂ ਥਕਾਵਟ ਅਤੇ ਭੁੱਖ ਨਹੀਂ ਲੱਗਦੀ ਹੈ
ਇਕ ਵਾਰ ਸਿਰੋਸਿਸ ਹੋਣ ਤੋਂ ਬਾਅਦ ਅੱਖਾਂ ਦਾ ਪੀਲਾਪਨ, ਪੇਟ ਵਿੱਚ ਪਾਣੀ ਭਰਨਾ, ਖੂਨ ਦੀ ਉਲਟੀ ਅਤੇ ਮਾਨਸਿਕ ਤਣਾਅ ਹੋ ਸਕਦਾ ਹੈ