ਅਸੀਂ ਜਦੋਂ ਵੀ ਥਕਾਵਟ ਮਹਿਸੂਸ ਕਰਦੇ ਹਾਂ ਤਾਂ ਇਹ ਸਮਝਦੇ ਹਾਂ ਕਿ ਸ਼ਾਇਦ ਕੰਮ ਦਾ ਦਬਾਅ ਹੈ। ਪਰ ਹਰ ਵਾਰੀ ਇਹ ਕਾਰਨ ਨਹੀਂ ਹੁੰਦਾ।

ਕਈ ਵਾਰੀ ਥਕਾਵਟ ਸਰੀਰ ਵੱਲੋਂ ਮਿਲ ਰਿਹਾ ਇੱਕ ਸੰਕੇਤ ਹੁੰਦਾ ਹੈ ਕਿ ਸਰੀਰ ਵਿੱਚ ਕੁਝ ਠੀਕ ਨਹੀਂ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ।

TATT ਇੱਕ ਅਜਿਹਾ ਸ਼ਬਦ ਹੈ ਜਿਸਦਾ ਅਰਥ ਹੈ “ਸਾਰਾ ਸਮਾਂ ਥੱਕੇ ਹੋਏ ਰਹਿਣਾ”। ਇਹ ਸਮੱਸਿਆ ਅਕਸਰ ਵਿਟਾਮਿਨ B-12 ਦੀ ਘਾਟ ਨਾਲ ਵੀ ਜੁੜੀ ਹੋ ਸਕਦੀ ਹੈ।

ਹਾਰਵਰਡ ਯੂਨੀਵਰਸਿਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਰਿਸਰਚ ਅਨੁਸਾਰ, ਅਮਰੀਕਾ ਵਿੱਚ ਲਗਭਗ 18% ਲੋਕ ਵਿਟਾਮਿਨ B-12 ਦੀ ਕਮੀ ਨਾਲ ਪੀੜਤ ਹਨ।

ਇਹ ਕਮੀ ਥਕਾਵਟ, ਕਮਜ਼ੋਰੀ ਅਤੇ ਯਾਦਦਾਸ਼ਤ ਦੀ ਕਮੀ ਵਰਗੇ ਲੱਛਣ ਪੈਦਾ ਕਰਦੀ ਹੈ। ਇਹ ਗੰਭੀਰ ਸਿਹਤ ਸਮੱਸਿਆ ਬਣ ਸਕਦੀ ਹੈ।

ਜੇ ਤੁਸੀਂ ਸਦਾ ਥਕਾਵਟ ਮਹਿਸੂਸ ਕਰਦੇ ਹੋ, ਨੀਂਦ ਦੀ ਸਮੱਸਿਆ, ਭੁੱਖ ਨਾ ਲੱਗਣੀ, ਵਜ਼ਨ ਘਟਣਾ ਜਾਂ ਹੱਥ-ਪੈਰ ਸੁੰਨ ਹੋਣੇ ਵਰਗੇ ਲੱਛਣ ਹੋਣ, ਤਾਂ ਇਹ ਵਿਟਾਮਿਨ B-12 ਦੀ ਕਮੀ ਹੋ ਸਕਦੀ ਹੈ।

ਕਈ ਵਾਰੀ ਨਸਾਂ ਦੀ ਕਮਜ਼ੋਰੀ, ਹੱਡੀਆਂ ਵਿਚ ਦਰਦ ਅਤੇ ਚਮੜੀ ਪੀਲੀ ਪੈ ਜਾਣੀ ਵੀ ਇਸ ਦੇ ਇਸ਼ਾਰੇ ਹੁੰਦੇ ਹਨ। ਸਮੇਂ ਸਿਰ ਟੈਸਟ ਕਰਵਾ ਕੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।

ਵਿਟਾਮਿਨ B-12 ਦੀ ਕਮੀ ਦੂਰ ਕਰਨ ਲਈ ਸਪਲੀਮੈਂਟ ਲੈਣ ਦੇ ਨਾਲ ਆਪਣੀ ਖੁਰਾਕ 'ਚ ਪਾਲਕ, ਚੁਕੰਦਰ, ਮਸ਼ਰੂਮ, ਦੁੱਧ, ਦਹੀਂ ਤੇ ਪਨੀਰ ਵਰਗੇ ਚੀਜ਼ਾਂ ਸ਼ਾਮਲ ਕਰੋ।

ਮਾਸਾਹਾਰੀ ਲੋਕ ਅੰਡੇ, ਮੱਛੀ ਅਤੇ ਸੀਫੂਡ ਵੀ ਵਧੇਰੇ ਮਾਤਰਾ ਵਿੱਚ ਖਾ ਸਕਦੇ ਹਨ। ਇਹ ਸਾਰੇ ਆਹਾਰ ਸਰੀਰ ਦੀ ਕਮੀ ਪੂਰੀ ਕਰਨ ਵਿੱਚ ਮਦਦ ਕਰਦੇ ਹਨ।