ਅਮਰੀਕਾ ਦੇ ਕਈ ਸੂਬਿਆਂ 'ਚ ਇੱਕ ਜ਼ਹਿਰੀਲਾ ਫੰਗਸ Aspergillus fumigatus ਤੇਜ਼ੀ ਨਾਲ ਫੈਲ ਰਿਹਾ ਹੈ।

ਇਹ ਫੰਗਸ ਅੰਦਰੋਂ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਹੁੰਦਾ ਹੈ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੁੰਦੀ ਹੈ, ਜਿਵੇਂ ਕਿ ਕੈਂਸਰ ਮਰੀਜ਼ ਜਾਂ ਐੱਚ.ਆਈ.ਵੀ. ਪੀੜਤ।

ਇਹ ਫ਼ੰਗਸ ਸਬ ਤੋਂ ਪਹਿਲਾਂ ਫੇਫੜਿਆਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਫਿਰ ਦਿਲ, ਦਿਮਾਗ, ਲਿਵਰ ਅਤੇ ਗੁਰਦਿਆਂ ਤੱਕ ਫੈਲ ਜਾਂਦਾ ਹੈ।

ਇਸ ਨਾਲ ਲੰਮੀ ਖਾਂਸੀ, ਬੁਖਾਰ, ਛਾਤੀ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।



ਜੇਕਰ ਸਮੇਂ ਤੇ ਇਲਾਜ ਨਾ ਹੋਵੇ ਤਾਂ ਇਹ ਫ਼ੰਗਸ ਜਾਨ ਲਈ ਖ਼ਤਰਾ ਬਣ ਸਕਦਾ ਹੈ।

ਮਾਹਿਰਾਂ ਦੇ ਅਨੁਸਾਰ ਗਲੋਬਲ ਵਾਰਮਿੰਗ, ਵਾਧੂ ਨਮੀ ਅਤੇ ਗਰਮੀ ਨੇ ਇਸ ਫ਼ੰਗਸ ਨੂੰ ਫੈਲਣ ਦਾ ਮੌਕਾ ਦਿੱਤਾ ਹੈ।

ਹਾਲਾਤ ਇੰਨੇ ਗੰਭੀਰ ਹਨ ਕਿ WHO ਨੇ ਇਸ ਫ਼ੰਗਸ ਨੂੰ “ਕ੍ਰਿਟੀਕਲ ਪ੍ਰਾਇਓਰਟੀ” ਘੋਸ਼ਿਤ ਕੀਤਾ ਹੈ।

ਮਾਹਿਰਾਂ ਅਨੁਸਾਰ, ਇਸ ਫ਼ੰਗਸ ਤੋਂ ਬਚਣ ਲਈ ਲੋਕਾਂ ਨੂੰ ਮਿੱਟੀ-ਘੱਟੇ ਜਾਂ ਬਾਗਬਾਨੀ ਵਾਲੀਆਂ ਥਾਵਾਂ 'ਤੇ ਕੰਮ ਕਰਦੇ ਸਮੇਂ N95 ਮਾਸਕ ਪਹਿਨਣਾ ਚਾਹੀਦਾ ਹੈ।

ਜਿਨ੍ਹਾਂ ਨੂੰ ਛਾਤੀ ਦੀ ਲੰਮੀ ਸਮੇਂ ਤੋਂ ਬਿਮਾਰੀ ਹੈ, ਉਹਨਾਂ ਨੂੰ ਕੋਈ ਵੀ ਲੱਛਣ ਮਹਿਸੂਸ ਹੋਣ 'ਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ।