ਬਰਸਾਤ ਦਾ ਮੌਸਮ ਜਿੱਥੇ ਤਾਜਗੀ ਅਤੇ ਠੰਡਕ ਲੈ ਕੇ ਆਉਂਦਾ ਹੈ, ਓਥੇ ਹੀ ਇਹ ਕਈ ਬਿਮਾਰੀਆਂ ਦੀ ਵੀ ਵਜ੍ਹਾ ਬਣਦਾ ਹੈ।

ਇਸ ਮੌਸਮ ਵਿੱਚ ਲੋਕ ਆਮ ਤੌਰ 'ਤੇ ਠੰਢ, ਜੁਕਾਮ ਅਤੇ ਫਲੂ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ।

ਇਨ੍ਹਾਂ ਸਮੱਸਿਆਵਾਂ ਦਾ ਵੱਡਾ ਕਾਰਨ ਖਾਣ-ਪੀਣ ਦੀਆਂ ਗਲਤੀਆਂ ਹੁੰਦੀਆਂ ਹਨ। ਆਓ ਜਾਣਦੇ ਹਾਂ ਬਰਸਾਤ 'ਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਸਿਹਤਮੰਦ ਰਹਿ ਸਕੀਏ।

ਮਾਨਸੂਨ ਦੌਰਾਨ ਸਾਡਾ ਪਾਚਣ ਤੰਤਰ ਕਮਜ਼ੋਰ ਹੋ ਜਾਂਦਾ ਹੈ। ਇਸ ਕਰਕੇ ਤਲਿਆ ਜਾਂ ਮਸਾਲੇਦਾਰ ਖਾਣਾ ਪਚਾਉਣਾ ਔਖਾ ਹੁੰਦਾ ਹੈ।

ਪਕੌੜੇ, ਸਮੋਸੇ, ਚਿਪਸ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ। ਇਹ ਗੈਸ, ਅਮਲਾਪਨ ਅਤੇ ਬਦਹਜ਼ਮੀ ਵਧਾ ਸਕਦੀਆਂ ਹਨ।

ਆਮ ਤੌਰ 'ਤੇ ਹਰੀ ਪੱਤਿਆਂ ਵਾਲੀਆਂ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ। ਪਰ ਬਰਸਾਤ 'ਚ ਇਹ ਸਬਜ਼ੀਆਂ ਗੰਦੀ ਜਾਂ ਦੂਸ਼ਿਤ ਹੋ ਸਕਦੀਆਂ ਹਨ।

ਮੌਸਮ ਦੀ ਨਮੀ ਕਾਰਨ ਇਨ੍ਹਾਂ 'ਤੇ ਕੀੜੇ ਲੱਗ ਜਾਂਦੇ ਹਨ। ਇਹ ਖਾਣ ਨਾਲ ਇਨਫੈਕਸ਼ਨ ਜਾਂ ਹੋਰ ਬਿਮਾਰੀਆਂ ਹੋ ਸਕਦੀਆਂ ਹਨ।

ਸਿਹਤ ਮਾਹਿਰ ਅਨੁਸਾਰ ਬਰਸਾਤ ਵਿੱਚ ਮਸ਼ਰੂਮ ਨਹੀਂ ਖਾਣੇ ਚਾਹੀਦੇ। ਇਸ ਮੌਸਮ ਵਿੱਚ ਇਹ ਆਸਾਨੀ ਨਾਲ ਸੰਕ੍ਰਮਿਤ ਹੋ ਜਾਂਦੇ ਹਨ।

ਇਨ੍ਹਾਂ 'ਚ ਬੈਕਟੀਰੀਆ ਅਤੇ ਫੰਗਸ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੇ ਮਸ਼ਰੂਮ ਖਾਣ ਨਾਲ ਇਨਫੈਕਸ਼ਨ ਅਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ।

ਮਾਨਸੂਨ 'ਚ ਚਟਪਟਾ ਖਾਣ ਦਾ ਮਨ ਕਰਦਾ ਹੈ। ਗੋਲਗੱਪੇ, ਚਾਟ ਜਾਂ ਭੇਲਪੂਰੀ ਵਰਗਾ ਸਟ੍ਰੀਟ ਫੂਡ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ।

ਇਸ ਮੌਸਮ 'ਚ ਸਟ੍ਰੀਟ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਖੁੱਲ੍ਹੇ ਵਿਚ ਮਿਲਣ ਵਾਲੀਆਂ ਚੀਜ਼ਾਂ ਵਿੱਚ ਇਨਫੈਕਸ਼ਨ ਹੋਣ ਦਾ ਖ਼ਤਰਾ ਹੁੰਦਾ ਹੈ। ਗੋਲਗੱਪਿਆਂ ਦਾ ਪਾਣੀ ਵੀ ਅਕਸਰ ਗੰਦਾ ਹੁੰਦਾ ਹੈ, ਜੋ ਪੇਟ ਦੀ ਬਿਮਾਰੀ ਪੈਦਾ ਕਰ ਸਕਦਾ ਹੈ।