ਅੱਖਾਂ ਦੀ ਰੌਸ਼ਨੀ ਘੱਟ ਰਹੀ ਤਾਂ ਅੱਜ ਹੀ ਸ਼ੁਰੂ ਕਰ ਆਹ ਪਾਣੀ



ਅੱਖਾਂ ਲਈ ਸੌਂਫ ਦਾ ਪਾਣੀ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸੌਂਫ ਵਿੱਚ ਵਿਟਾਮਿਨ ਏ ਪਾਇਆ ਜਾਂਦਾ ਹੈ ਜੋ ਅੱਖਾਂ ਲਈ ਬਹੁਤ ਮਦਦਗਾਰ ਸਾਬਤ ਹੁੰਦਾ ਹੈ।



ਇਸ ਦੇ ਨਾਲ ਹੀ ਸੌਂਫ 'ਚ ਐਂਟੀ-ਇੰਫਲੇਮੇਟਰੀ ਗੁਣ ਵੀ ਪਾਏ ਜਾਂਦੇ ਹਨ, ਜੋ ਅੱਖਾਂ 'ਤੇ ਸੋਜ ਜਾਂ ਜਲਨ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ।



ਸੌਂਫ ਦਾ ਪਾਣੀ ਪਾਚਨ 'ਚ ਮਦਦ ਕਰਦਾ ਹੈ ਅਤੇ ਸੋਜ ਨੂੰ ਘੱਟ ਕਰਦਾ ਹੈ। ਸੌਂਫ ਦਾ ਪਾਣੀ ਪੀਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼ ਆਦਿ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।



ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਸੌਂਫ ਦਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭੁੱਖ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸੌਂਫ ਦਾ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਵਧਦਾ ਹੈ ਅਤੇ ਭਾਰ ਘੱਟ ਹੁੰਦਾ ਹੈ।



ਸੌਂਫ 'ਚ ਵਿਟਾਮਿਨ-ਸੀ ਅਤੇ ਆਈਰਨ ਪਾਇਆ ਜਾਂਦਾ ਹੈ। ਇਸ ਨਾਲ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਬਣਾਏ ਰੱਖਣ 'ਚ ਮਦਦ ਮਿਲਦੀ ਹੈ।



ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸੌਂਫ ਦੇ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।



ਸੌਂਫ ਦੇ ਬੀਜਾਂ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।



ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਸੌਂਫ ਦਾ ਪਾਣੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਸੌਂਫ ਦਾ ਪਾਣੀ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।



ਰੋਜ਼ਾਨਾ ਮਿਸ਼ਰੀ ਨਾਲ ਸੌਂਫ ਖਾਣ ਨਾਲ ਆਵਾਜ਼ ਚੰਗੀ ਹੁੰਦੀ ਹੈ। ਖੰਘ ਦੀ ਸਮੱਸਿਆ ਵੀ ਨਹੀਂ ਰਹਿੰਦੀ।ਸੌਂਫ ਕੋਲੈਸਟ੍ਰੋਲ ਪੱਧਰ ਵੀ ਕਾਬੂ ‘ਚ ਰੱਖਦਾ ਹੈ।



ਜੇ ਇੱਕ ਚੱਮਚ ਸੌਂਫ ਨੂੰ 2 ਕੱਪ ਪਾਣੀ ਵਿੱਚ ਉਬਾਲ ਕੇ ਪੀਤਾ ਜਾਏ ਤਾਂ ਅੰਤੜੀਆਂ ਚੰਗੀਆਂ ਰਹਿੰਦੀਆਂ ਹਨ ਤੇ ਖਾਂਸੀ ਗਾਇਬ ਹੋ ਜਾਂਦੀ ਹੈ।