ਆਯੁਰਵੇਦ ਦੇ ਅਨੁਸਾਰ ਰੋਜ਼ ਸਵੇਰੇ ਖਾਲੀ ਪੇਟ ਮੇਥੀ ਦੇ ਬੀਜਾਂ ਦਾ ਪਾਣੀ ਪੀਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਹਨ



ਮੇਥੀ ਦੇ ਬੀਜ ਦਾ ਪਾਣੀ ਸ਼ੂਗਰ, ਪਾਚਨ ਅਤੇ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ



ਅੱਜ-ਕੱਲ੍ਹ ਲੋਕ ਲੰਬੇ ਸਮੇਂ ਤੱਕ ਇੱਕ ਥਾਂ 'ਤੇ ਬੈਠ ਕੇ ਕੰਮ ਕਰਦੇ ਹਨ, ਗੈਰ-ਸਿਹਤਮੰਦ ਭੋਜਨ ਖਾਂਦੇ ਨੇ, ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਕਰਦੇ ਨੇ। ਜਿਸ ਕਰਕੇ ਕਈ ਸਿਹਤ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ



ਇਸ ਤਰ੍ਹਾਂ ਦੀ ਜੀਵਨਸ਼ੈਲੀ ਕਾਰਨ ਅਕਸਰ ਲੋਕਾਂ ਨੂੰ ਐਸੀਡਿਟੀ, ਪੇਟ 'ਚ ਜਲਣ ਅਤੇ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ



ਅਜਿਹੇ ਲੋਕਾਂ ਨੂੰ ਰੋਜ਼ਾਨਾ ਖਾਲੀ ਪੇਟ ਮੇਥੀ ਦੇ ਬੀਜਾਂ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਭਿੱਜੇ ਹੋਏ ਮੇਥੀ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ



ਜੇਕਰ ਤੁਸੀਂ ਇਨ੍ਹਾਂ ਨੂੰ ਪੁੰਗਰਦੇ ਹੋ ਤਾਂ ਇਹ ਹੋਰ ਵੀ ਫਾਇਦੇਮੰਦ ਹੁੰਦੇ ਹਨ।



ਖਾਲੀ ਪੇਟ ਭਿੱਜੇ ਹੋਏ ਮੇਥੀ ਦੇ ਬੀਜਾਂ ਦੇ ਸੇਵਨ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ



ਮੇਥੀ ਦੇ ਬੀਜ ਖੂਨ ਵਿੱਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ



ਭਿੱਜੀ ਮੇਥੀ ਦਾ ਸੇਵਨ ਪਾਚਨ ਕਿਰਿਆ ਨੂੰ ਵਧਾਉਣ ਅਤੇ ਗੈਸਟਰਾਈਟਸ ਨੂੰ ਦੂਰ ਰੱਖਣ ਲਈ ਵੀ ਵਧੀਆ ਹੈ



ਉੱਚ ਕੋਲੈਸਟ੍ਰੋਲ ਨਾਲ ਪੀੜਤ ਲੋਕਾਂ ਲਈ, ਭਿੱਜੇ ਹੋਏ ਜਾਂ ਪੁੰਗਰੇ ਹੋਏ ਮੇਥੀ ਦੇ ਬੀਜ ਵਰਦਾਨ ਸਾਬਿਤ ਹੋ ਸਕਦੇ ਹਨ