ਸਿਰ ਦਰਦ ਅਕਸਰ ਥਕਾਵਟ, ਤਣਾਅ ਜਾਂ ਅਣੁਕੂਲ ਮੌਸਮ ਕਾਰਨ ਹੁੰਦਾ ਹੈ, ਪਰ ਵਾਰ-ਵਾਰ ਹੋਣ ਵਾਲਾ ਸਿਰ ਦਰਦ ਕਈ ਵਾਰ ਗੰਭੀਰ ਬਿਮਾਰੀਆਂ ਦਾ ਸੂਤਰ ਵੀ ਹੋ ਸਕਦਾ ਹੈ। ਇਹ ਹਲਕਾ ਸਿਰ ਦਰਦ ਨਹੀਂ, ਸਗੋਂ ਸਾਵਧਾਨੀ ਨਾਲ ਸਮਝਣਾ ਜ਼ਰੂਰੀ ਹੈ।

ਇਸ ਲਈ ਆਪਣੇ ਸਿਰ ਦਰਦ ਦੇ ਪੈਟਰਨ ਤੇ ਨਜ਼ਰ ਰੱਖੋ ਤੇ ਜੇਕਰ ਸ਼ੱਕ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਮਿਲੋ – ਜਲਦੀ ਜਾਂਚ ਨਾਲ ਵੱਡੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

ਨਿਊਰੋਲਾਜੀਕਲ ਲੱਛਣ ਨਾਲ – ਨਜ਼ਰ ਘੱਟਣਾ, ਹੱਥ-ਪੈਰਾਂ ਵਿੱਚ ਕਮਜ਼ੋਰੀ, ਬੋਲਣ ਵਿੱਚ ਦਿੱਕਤ ਜਾਂ ਕੰਨਫਿਊਜ਼ਨ।

ਬੁਖਾਰ ਤੇ ਗਰਦਨ ਅਕੜਨ ਨਾਲ – ਮੈਨਿਨਜਾਈਟਿਸ ਵਰਗੀ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ।

ਮਾਈਗ੍ਰੇਨ (Migraine): ਇਸ ਕਰਕੇ ਵੀ ਅਕਸਰ ਹੀ ਸਿਰ ਦਰਦ ਰਹਿੰਦਾ ਹੈ।

ਹਾਈ ਬਲੱਡ ਪ੍ਰੈਸ਼ਰ (High Blood Pressure)

ਦਿਮਾਗ ਵਿੱਚ ਖੂਨ ਦੇ ਥੱਕੇ ਵੀ ਸਿਰ ਦੀ ਪ੍ਰੇਸ਼ਾਨੀ ਪੈਂਦਾ ਕਰ ਸਕਦਾ ਹੈ। ਇਸ ਲਈ ਡਾਕਟਰ ਨੂੰ ਜ਼ਰੂਰ ਚੈੱਕ ਕਰਵਾਓ।

ਬ੍ਰੇਨ ਟਿਊਮਰ ਕਰਕੇ ਵੀ ਸਿਰ 'ਚ ਦਰਦ ਰਹਿੰਦੇ ਹਨ।

ਖਾਂਸੀ, ਛਿੱਕ ਜਾਂ ਕਸਰਤ ਨਾਲ ਵਧਣ ਵਾਲਾ – ਦਿਮਾਗ ਵਿੱਚ ਪ੍ਰੈਸ਼ਰ ਵਧਣ ਦਾ ਸੰਕੇਤ

Eye Strain ਯਾਨੀਕਿ ਅੱਖਾਂ ਦੇ ਵਿੱਚ ਦਰਦ ਕਰਕੇ ਸਿਰ ਦੁੱਖਣ ਲੱਗ ਪੈਂਦਾ ਹੈ। ਇਸ ਲਈ ਨਿਗ੍ਹਾ ਕਰਵਾ ਲੈਣੀ ਚਾਹੀਦੀ ਹੈ।

ਡੀਹਾਈਡ੍ਰੇਸ਼ਨ ਕਰਕੇ ਵੀ ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।