ਕੀਵੀ ਭੂਰੇ ਰੰਗ ਦਾ ਫਲ ਹੁੰਦਾ ਹੈ ਜਿਸਦੇ ਛਿਲਕੇ ‘ਤੇ ਹਲਕੇ ਰੋਏ ਹੁੰਦੇ ਹਨ ਤੇ ਅੰਦਰ ਹਰਾ ਨਰਮ ਗੂਦਾ ਹੁੰਦਾ ਹੈ। ਇਹ ਸਵਾਦ ਅਤੇ ਸਿਹਤ ਨਾਲ ਭਰਪੂਰ ਟ੍ਰਾਪੀਕਲ ਫਲ ਹੈ।

ਕੁਝ ਲੋਕ ਇਸਨੂੰ ਖੁਸ਼ੀ ਨਾਲ ਖਾਂਦੇ ਹਨ, ਪਰ ਕੁਝ ਇਸਦੇ ਖੱਟੇ ਸਵਾਦ ਕਰਕੇ ਨਹੀਂ ਪਸੰਦ ਕਰਦੇ। ਸਿਹਤ ਮਾਹਿਰਾਂ ਮੁਤਾਬਕ, ਇਸਨੂੰ ਖਾਣ ਨਾਲ ਕਈ ਫਾਇਦੇ ਮਿਲਦੇ ਹਨ।

ਕੀਵੀ 'ਚ ਬਹੁਤ ਸਾਰਾ ਵਿਟਾਮਿਨ C ਹੁੰਦਾ ਹੈ, ਜੋ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਤਾਕਤ ਨੂੰ ਮਜ਼ਬੂਤ ਕਰਦਾ ਹੈ ਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।

ਵਿਟਾਮਿਨ C ਇੱਕ ਤਾਕਤਵਰ ਐਂਟੀਓਕਸੀਡੈਂਟ ਹੈ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣਾਂ ਤੋਂ ਬਚਾਉਂਦਾ ਹੈ।

ਜੇ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਕੀਵੀ ਤੁਹਾਡੇ ਲਈ ਬਹੁਤ ਵਧੀਆ ਫਲ ਹੈ। ਇਹ ਘੱਟ ਕੈਲੋਰੀ ਵਾਲਾ ਹੁੰਦਾ ਹੈ ਅਤੇ ਵਜ਼ਨ ਕਾਬੂ ਕਰਨ 'ਚ ਮਦਦ ਕਰਦਾ ਹੈ।

ਕੀਵੀ ਵਿੱਚ ਵੱਧ ਐਂਟੀਓਕਸੀਡੈਂਟਸ ਹੁੰਦੇ ਹਨ ਜੋ ਚਮੜੀ ਨੂੰ ਤੰਦਰੁਸਤ ਬਣਾਉਂਦੇ ਹਨ ਤੇ ਉਮਰ ਦੇ ਨਿਸ਼ਾਨ ਘਟਾਉਂਦੇ ਹਨ।

ਕੀਵੀ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਪਾਚਣ ਲਈ ਬਹੁਤ ਜਰੂਰੀ ਹੈ।

ਇਹ ਅੰਤੜੀਆਂ ਦੀ ਸਿਹਤ ਨੂੰ ਠੀਕ ਕਰਦਾ ਹੈ ਅਤੇ ਕਬਜ਼ ਜਾਂ ਗੈਸ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਇਹ ਫਲ ਗੱਟ ਹੈਲਥ ਲਈ ਬਹੁਤ ਫਾਇਦੇਮੰਦ ਹੈ।

ਕੀਵੀ ਵਿੱਚ ਸੈਰੋਟੋਨਿਨ ਹੁੰਦਾ ਹੈ, ਜੋ ਨੀਂਦ ਨੂੰ ਸਹੀ ਬਣਾਉਂਦਾ ਹੈ। ਜੇਕਰ ਤੁਹਾਨੂੰ ਅਕਸਰ ਨੀਂਦ ਨਾ ਆਵੇ ਜਾਂ ਨੀਂਦ ਵਿਚ ਰੁਕਾਵਟ ਹੋਵੇ, ਤਾਂ ਕੀਵੀ ਖਾਣਾ ਫਾਇਦੇਮੰਦ ਰਹੇਗਾ। ਇਹ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਸਰੀਰ ਨੂੰ ਆਰਾਮ ਪਹੁੰਚਾਉਂਦਾ ਹੈ।

ਚੰਗੇ ਨਤੀਜਿਆਂ ਲਈ ਕੀਵੀ ਨੂੰ ਸਵੇਰੇ ਖਾਲੀ ਪੇਟ ਜਾਂ ਦੁਪਹਿਰ ਦੇ ਸਨੈਕ ਵਜੋਂ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਇਹ ਸਰੀਰ ਨੂੰ ਤਾਜਗੀ ਦਿੰਦਾ ਹੈ ਅਤੇ ਪੂਰੇ ਦਿਨ ਲਈ ਊਰਜਾ ਦਿੰਦਾ ਹੈ।

ਇਹ ਸਰੀਰ ਨੂੰ ਤਾਜਗੀ ਦਿੰਦਾ ਹੈ ਅਤੇ ਪੂਰੇ ਦਿਨ ਲਈ ਊਰਜਾ ਦਿੰਦਾ ਹੈ।