ਪੁਦੀਨਾ 'ਚ ਪ੍ਰੋਟੀਨ, ਮੇਨਥੋਲ, ਵਿਟਾਮਿਨ-ਏ, ਕਾਪਰ, ਕਾਰਬੋਹਾਈਡ੍ਰੇਟਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਪੁਦੀਨੇ ਦੇ ਪੱਤੇ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ।



ਪੁਦੀਨਾ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ ਤੇ ਪਾਚਣ ਤੰਤਰ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਪੁਦੀਨੇ ਵਾਲੇ ਪਾਣੀ ਪੀਣ ਨਾਲ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।



ਪੁਦੀਨੇ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਦਰਦ ਤੋਂ ਰਾਹਤ ਪਾਉਣ 'ਚ ਮਦਦ ਕਰਦੇ ਹਨ। ਜੇਕਰ ਤੁਸੀਂ ਵੀ ਮਾਸਪੇਸ਼ੀਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਪੁਦੀਨੇ ਦੇ ਤੇਲ ਨਾਲ ਮਾਲਿਸ਼ ਕਰ ਸਕਦੇ ਹੋ।



ਪੁਦੀਨਾ ਦੇ ਪੱਤੇ ਪਾਚਣ ਤੰਤਰ ਨੂੰ ਸ਼ਾਂਤ ਕਰਦੇ ਹਨ ਤੇ ਗੈਸ, ਕਬਜ਼ ਤੇ ਪੇਟ ਫੁੱਲ ਵਰਗੀਆਂ ਦਿੱਕਤਾਂ ਤੋਂ ਰਾਹਤ ਦਿਵਾਉਂਦੇ ਹਨ। ਇਹ ਪਾਚਣ ਰਸਾਂ ਦੇ ਉਤਪਾਦਨ ਨੂੰ ਵਧਾ ਕੇ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ।



ਪੁਦੀਨੇ ਦੀ ਤਾਜ਼ਗੀ ਤੁਹਾਡੇ ਦਿਨ ਦੀ ਸ਼ੁਰੂਆਤ ਨੂੰ ਤਰੋਤਾਜ਼ਾ ਬਣਾਉਂਦੀ ਹੈ। ਇਸ ਦਾ ਤਾਜ਼ਗੀ ਭਰਪੂਰ ਸੁਆਦ ਅਤੇ ਖੁਸ਼ਬੂ ਮਾਨਸਿਕ ਅਤੇ ਸਰੀਰਕ ਊਰਜਾ ਨੂੰ ਵਧਾਉਂਦੀ ਹੈ।



ਪੁਦੀਨਾ ਪਾਣੀ ਸਰੀਰ ਨੂੰ ਡਿਟਾਕਸ ਕਰਦਾ ਹੈ ਤੇ ਟਾਕਸਿਨਸ ਨੂੰ ਬਾਹਰ ਕੱਢਦਾ ਹੈ। ਇਹ ਲੀਵਰ ਨੂੰ healthy ਰੱਖਣ ਵਿਚ ਮਦਦ ਕਰਦਾ ਹੈ ਤੇ ਸਰੀਰ ਤੋਂ ਹਾਨੀਕਾਰਕ ਤੱਤਾਂ ਨੂੰ ਕੱਢਦਾ ਹੈ।



ਕਬਜ਼ ਇਕ ਸਾਧਾਰਨ ਸਿਹਤ ਸਮੱਸਿਆ ਹੈ ਜਿਸ ਨਾਲ ਕਈ ਲੋਕ ਅਕਸਰ ਜੂਝਦੇ ਹਨ। ਇਹ ਸਮੱਸਿਆ ਅਕਸਰ ਗਲਤ ਖਾਣ-ਪੀਣ ਤੇ ਖਰਾਬ ਲਾਈਫ ਸਟਾਈਲ ਕਾਰਨ ਹੁੰਦੀ ਹੈ।



ਕਬਜ਼ ਨਾਲ ਨਿਪਟਣ ਦੇ ਕਈ ਕੁਦਰਤੀ ਉਪਾਅ ਹਨ ਜਿਨ੍ਹਾਂ 'ਚੋਂ ਇੱਕ ਹੈ ਸਵੇਰੇ-ਸਵੇਰੇ ਪੁਦੀਨੇ ਦਾ ਪਾਣੀ ਪੀਣਾ। ਪੁਦੀਨਾ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ ਤੇ ਪਾਚਣ ਤੰਤਰ ਨੂੰ ਸੁਧਾਰਨ 'ਚ ਮਦਦ ਕਰਦਾ ਹੈ।



ਸਵੇਰੇ-ਸਵੇਰੇ ਪੁਦੀਨਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਘੱਟ ਹੁੰਦੀ ਹੈ। ਹਾਈਡ੍ਰੇਸ਼ਨ ਅੰਤੜੀਆਂ ਦੇ ਸੁਚਾਰੂ ਤੌਰ ਤੋਂ ਕੰਮ ਕਰਨ ਲਈ ਜ਼ਰੂਰੀ ਹੈ।



ਪੁਦੀਨਾ ਪਾਣੀ ਬਣਾਉਣਾ ਬਹੁਤ ਹੀ ਆਸਾਨ ਹੈ। ਇਕ ਗਿਲਾਸ ਪਾਣੀ ਲਓ ਤੇ ਇਸ ਨੂੰ ਰਾਤ ਭਰ ਲਈ ਫਰਿਜ ਵਿਚ ਰੱਖ ਦਿਓ ਤਾਂ ਕਿ ਇਹ ਠੰਡਾ ਹੋ ਜਾਵੇ। ਸਵੇਰੇ-ਸਵੇਰੇ ਇਸ ਪਾਣੀ ਵਿਚ ਪੁਦੀਨੇ ਦੇ ਪੱਤੇ ਪਾਓ। ਫਿਰ ਇਸਦਾ ਸੇਵਨ ਕਰੋ।