ਰੋਜ਼ਾਨਾ ਦੀ ਕੁਕਿੰਗ ਦੇ ਵਿੱਚ ਟਮਾਟਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਰਕੇ ਇਹ ਲਗਭਗ ਹਰ ਘਰ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦਾ ਹੈ।



ਕੈਲਸ਼ੀਅਮ, ਫਾਰਫੋਰਸ ਅਤੇ ਵਿਟਾਮਿਨ-ਸੀ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ ਟਮਾਟਰ ਦਾ ਜੂਸ । ਆਓ ਜਾਣਦੇ ਹਾਂ ਇਸ ਦੇ ਫਾਇਦੇ



ਟਮਾਟਰ ਨਾ ਸਿਰਫ਼ ਸਵਾਦਿਸ਼ਟ ਹੁੰਦਾ ਹੈ ਸਗੋਂ ਕਈ ਸਿਹਤ ਲਾਭ ਵੀ ਦਿੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਅਤੇ ਕੀਟਾਣੂਨਾਸ਼ਕ ਤੱਤ ਪਾਏ ਜਾਂਦੇ ਹਨ।



ਇੱਕ ਤਾਜ਼ਾ ਖੋਜ ਵਿੱਚ ਵਿਗਿਆਨੀਆਂ ਨੇ heFE ਕਿ ਟਮਾਟਰ ਦਾ ਰਸ ਟਾਈਫਾਈਡ ਬੁਖਾਰ ਦਾ ਕਾਰਨ ਬਣਨ ਵਾਲੇ ਬੈਕਟੀਰੀਆ (ਸਾਲਮੋਨੇਲਾ ਟਾਈਫੀ) ਨੂੰ ਖਤਮ ਕਰ ਸਕਦਾ ਹੈ।



ਇਹ ਬੈਕਟੀਰੀਆ ਸਾਡੀ ਪਾਚਨ ਅਤੇ ਪਿਸ਼ਾਬ ਨਲੀ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।



ਟਮਾਟਰ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ 'ਚ ਵਿਟਾਮਿਨ-A, ਸੀ ਅਤੇ ਹੋਰ ਪੋਸ਼ਟਿਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।



ਫਾਈਬਰ, ਪੋਟਾਸ਼ੀਅਮ, ਵਿਟਾਮਿਨ-ਸੀ ਅਤੇ ਕੋਲੀਨ ਅਤੇ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖਾਸ ਧਿਆਨ ਰੱਖਦਾ ਹੈ। ਇਸ 'ਚ ਮੌਜੂਦ ਲੀਕੋਪੀਨ ਦਿਲ ਲਈ ਫਾਇਦੇਮੰਦ ਹੁੰਦਾ ਹੈ।



ਰੋਜ਼ ਇਸ ਦਾ ਇੱਕ ਗਿਲਾਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।



ਲਿਵਰ ਨੂੰ ਡਿਟਾਕਸ ਕਰਨ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ। ਇਸ ਦਾ ਸੇਵਨ ਬਾਡੀ ਅਤੇ ਲਿਵਰ 'ਚੋਂ ਸਾਰੇ ਜ਼ਹਿਰੀਲੇ ਪਦਾਰਥ ਕੱਢ ਕੇ ਲਿਵਰ ਨੂੰ ਸਿਹਤਮੰਦ ਰੱਖਦਾ ਹੈ।



ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਰੋਜ਼ ਸਵੇਰੇ ਖਾਲੀ ਪੇਟ ਟਮਾਟਰ ਦਾ ਜੂਸ ਪੀਓ। ਤੁਹਾਨੂੰ ਕੁੱਝ ਸਮੇਂ 'ਚ ਹੀ ਫਰਕ ਨਜ਼ਰ ਆਉਣ ਲੱਗੇਗਾ।