ਬਦਾਮ ਪਾਣੀ ਵਿੱਚ ਭਿਓ ਕੇ ਸਵੇਰੇ ਖਾਣੇ ਸਿਹਤ ਦੇ ਲਈ ਚੰਗੇ ਹੁੰਦੇ ਹਨ। ਜਿਸ ਕਰਕੇ ਵੱਡੇ ਬਜ਼ੁਰਗ ਵੀ ਇਸ ਨੂੰ ਖਾਉਣ ਦੀ ਸਲਾਹ ਦਿੰਦੇ ਹਨ। ਪਾਣੀ ’ਚ ਭਿਓ ਕੇ ਬਦਾਮ ਖਾਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।



ਫਾਈਬਰ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ। ਬਦਾਮ ਵਿੱਚ ਫਾਈਬਰ ਹੁੰਦਾ ਹੈ ਜੋ ਇੱਕ ਵਾਰ ਦੀ ਬਜਾਏ ਹੌਲੀ-ਹੌਲੀ ਸ਼ੂਗਰ ਨੂੰ ਛੱਡਦਾ ਹੈ।



ਇਸ ਲਈ, ਬਦਾਮ ਖਾਣਾ ਸ਼ੂਗਰ ਦੇ ਪ੍ਰਬੰਧਨ ਜਾਂ ਰੋਕਥਾਮ ਵਿੱਚ ਲਾਭਦਾਇਕ ਹੋ ਸਕਦਾ ਹੈ।



ਬਦਾਮ 'ਚ ਕਾਫੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ।



ਦਰਅਸਲ, ਫਾਈਬਰ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਜੋ ਤੁਹਾਨੂੰ ਵਾਰ-ਵਾਰ ਭੁੱਖ ਲੱਗਣ ਤੋਂ ਰੋਕਦਾ ਹੈ



ਜਿਸ ਕਰਕੇ ਤੁਸੀਂ ਘੱਟ ਖਾਉਂਦੇ ਹੋ। ਨਾਲ ਹੀ, ਪਾਣੀ ਵਿੱਚ ਭਿੱਜਣ ਨਾਲ, ਉਹ ਨਰਮ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਖਾਣਾ ਆਸਾਨ ਹੋ ਜਾਂਦਾ ਹੈ। ਇਸ ਕਾਰਨ ਇਹ ਆਸਾਨੀ ਨਾਲ ਪਚ ਜਾਂਦੇ ਹਨ।



ਬਦਾਮ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।



ਇਹ ਫ੍ਰੀ ਰੈਡੀਕਲ ਡੈਮੇਜ ਨੂੰ ਘੱਟ ਕਰਦੇ ਹਨ, ਜਿਸ ਨਾਲ ਝੁਰੜੀਆਂ ਅਤੇ ਫਾਈਨ ਲਾਈਨਾਂ ਦੀ ਸਮੱਸਿਆ ਘੱਟ ਹੁੰਦੀ ਹੈ।



ਇਸ ਤੋਂ ਇਲਾਵਾ ਇਹ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ, ਕਿਉਂਕਿ ਇਨ੍ਹਾਂ 'ਚ ਬਾਇਓਟਿਨ ਹੁੰਦਾ ਹੈ ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।



ਇਸ ਲਈ ਭਿੱਜੇ ਹੋਏ ਬਦਾਮਾਂ ਨੂੰ ਗਰਮੀ-ਸਰਦੀ ਦੋਵੇਂ ਮੌਸਮਾਂ ਦੇ ਵਿੱਚ ਖਾਇਆ ਜਾ ਸਕਦਾ ਹੈ।