ਫਲਾਂ ‘ਤੇ ਲੱਗੇ ਸਟਿੱਕਰ ਸਿਰਫ਼ ਸੁੰਦਰਤਾ ਲਈ ਨਹੀਂ ਹੁੰਦੇ। ਇਹ ਸਟਿੱਕਰ ਉਨ੍ਹਾਂ ਦੀ ਪਛਾਣ, ਸਰਟੀਫਿਕੇਸ਼ਨ, ਅਤੇ ਮਾਰਕੀਟਿੰਗ ਲਈ ਵਰਤੇ ਜਾਂਦੇ ਹਨ।

ਹਰ ਸਟਿੱਕਰ ‘ਚ ਇੱਕ ਕੋਡ ਹੁੰਦਾ ਹੈ ਜੋ ਤੁਹਾਨੂੰ ਫਲ ਦੀ ਕਿਸਮ, ਉਤਪਾਦਨ ਦੇ ਢੰਗ ਅਤੇ ਉਤਪਾਦਨ ਦੇ ਦੇਸ਼ ਬਾਰੇ ਜਾਣਕਾਰੀ ਦਿੰਦਾ ਹੈ।

ਇਹ ਖਰੀਦਦਾਰਾਂ ਲਈ ਸਹੂਲਤ ਦੇ ਨਾਲ-ਨਾਲ ਫਲਾਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਂਦੇ ਹਨ।

PLU ਕੋਡ: ਸਟਿੱਕਰ 'ਤੇ 4 ਜਾਂ 5 ਅੰਕਾਂ ਦਾ ਕੋਡ ਹੁੰਦਾ ਹੈ, ਜੋ ਫ਼ਲ ਦੀ ਕਿਸਮ ਅਤੇ ਉਤਪਾਦਨ ਵਿਧੀ ਦਰਸਾਉਂਦਾ ਹੈ।

ਜੈਵਿਕ ਪਛਾਣ: ਜੇਕਰ ਕੋਡ 9 ਨਾਲ ਸ਼ੁਰੂ ਹੁੰਦਾ ਹੈ (ਜਿਵੇਂ 9XXXX), ਤਾਂ ਫ਼ਲ ਜੈਵਿਕ ਤਰੀਕੇ ਨਾਲ ਉਗਾਇਆ ਗਿਆ ਹੈ।

ਰਸਾਇਣਕ ਖੇਤੀ: 4 ਅੰਕਾਂ ਵਾਲਾ ਕੋਡ (ਜਿਵੇਂ 4XXX) ਦਰਸਾਉਂਦਾ ਹੈ ਕਿ ਫ਼ਲ ਰਸਾਇਣਕ ਖਾਦ ਜਾਂ ਕੀਟਨਾਸ਼ਕਾਂ ਨਾਲ ਉਗਾਇਆ ਗਿਆ।

ਜੈਨੇਟਿਕ ਮੋਡੀਫਾਈਡ: 8 ਨਾਲ ਸ਼ੁਰੂ ਹੋਣ ਵਾਲਾ ਕੋਡ (ਜਿਵੇਂ 8XXXX) GMO (ਜੈਨੇਟਿਕ ਮੋਡੀਫਾਈਡ) ਫ਼ਲ ਦੀ ਪਛਾਣ ਕਰਦਾ ਹੈ।

ਉਤਪਾਦਕ ਦੀ ਜਾਣਕਾਰੀ: ਸਟਿੱਕਰ 'ਤੇ ਕੰਪਨੀ ਦਾ ਨਾਮ ਜਾਂ ਬ੍ਰਾਂਡ ਹੁੰਦਾ ਹੈ, ਜੋ ਉਤਪਾਦਕ ਦੀ ਪਛਾਣ ਦਿੰਦਾ ਹੈ।

ਸਿਹਤ ਸੰਬੰਧੀ ਚਿੰਤਾਵਾਂ: FSSAI ਅਨੁਸਾਰ, ਸਟਿੱਕਰਾਂ ਦਾ ਗੂੰਦ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ, ਇਸ ਲਈ ਫ਼ਲ ਖਾਣ ਤੋਂ ਪਹਿਲਾਂ ਸਟਿੱਕਰ ਹਟਾਉਣਾ ਜ਼ਰੂਰੀ ਹੈ।

ਧੋਣ ਦੀ ਸਲਾਹ: ਸਟਿੱਕਰ ਹਟਾਉਣ ਤੋਂ ਬਾਅਦ ਫ਼ਲ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ, ਕਿਉਂਕਿ ਗੂੰਦ ਜਾਂ ਰਸਾਇਣ ਰਹਿ ਸਕਦੇ ਹਨ